ਗੁਦਾਮ ਵਿੱਚੋਂ 270 ਕੁਇੰਟਲ ਕਣਕ ਚੋਰੀ

in #punjab2 years ago

ਇਲਾਕੇ ਦੇ ਪਿੰਡ ਪੰਡੋਰੀ ਰਨ ਸਿੰਘ ਦੇ ਗੁਦਾਮਾਂ ਤੋਂ ਲੁਟੇਰੇ ਖਰੀਦ ਏਜੰਸੀ ਪਨਸਪ ਦੀ 270 ਕੁਇੰਟਲ ਕਣਕ ਲੁੱਟ ਕੇ ਲੈ ਗਏ। ਪਨਸਪ ਏਜੰਸੀ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਅੱਧੀ ਰਾਤ ਦੇ ਕਰੀਬ 12 ਦੇ ਕਰੀਬ ਲੁਟੇਰੇ ਟਰੱਕ ਲੈ ਕੇ ਆਏ ਜਿਸ ਨੂੰ ਉਨ੍ਹਾਂ ਗੁਦਾਮ ਦੀ ਸੜਕ ਵੱਲ ਦੀ ਕੰਧ ਨੇੜੇ ਖੜ੍ਹਾ ਕਰਕੇ ਦੁਨਾਰ ਫੂਡਜ਼ ਸ਼ੈੱਲਰ ਦੇ ਖੁੱਲ੍ਹੇ ਗੁਦਾਮਾਂ ਵਿੱਚ ਸਟੋਰ ਕੀਤੀ ਪਨਸਪ ਦੀ ਕਣਕ ਦੇ 540 ਤੋੜਾ ਕਣਕ ਟਰੱਕ ਵਿੱਚ ਲੱਦ ਕੇ ਲੈ ਗਏ| ਲੁੱਟੀ ਗਈ ਕਣਕ ਦੀ ਕੀਮਤ ਕੋਈ ਸਾਢੇ ਪੰਜ ਲੱਖ ਰੁਪਏ ਦੇ ਕਰੀਬ ਬਣਦੀ ਹੈ| ਸਿਟੀ ਪੁਲੀਸ ਨੇ ਇਸ ਸਬੰਧੀ ਦਫ਼ਾ 457, 380 ਅਧੀਨ ਕੇਸ ਦਰਜ ਕੀਤਾ ਹੈ|IMG-20220817-WA0000.jpg