ਭਾਰਤ ਦੀ ਵਿਭਿੰਨਤਾ ਹੀ ਭਾਰਤ ਦੀ ਅਨਮੋਲ ਸ਼ਕਤੀ ਹੈ: PM ਮੋਦੀ

in #punjab2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Narendra Modi) ਸੋਮਵਾਰ ਨੂੰ ਲਗਾਤਾਰ 9ਵੀਂ ਵਾਰ ਲਾਲ ਕਿਲੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ।
ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਕੋਈ ਸਮਾਂ ਅਜਿਹਾ ਨਹੀਂ ਸੀ, ਜਦੋਂ ਦੇਸ਼ ਵਾਸੀਆਂ ਨੇ ਸੈਂਕੜੇ ਸਾਲਾਂ ਤੱਕ ਗੁਲਾਮੀ ਵਿਰੁੱਧ ਲੜਾਈ ਨਾ ਲੜੀ ਹੋਵੇ, ਕੁਰਬਾਨੀ ਨਾ ਦਿੱਤੀ ਹੋਵੇ ਤੇ ਪਰੇਸ਼ਾਨੀਆਂ ਨਾ ਝੱਲੀਆਂ ਹੋਣ। ਪੀਐਮ ਮੋਦੀ ਨੇ ਕਿਹਾ ਕਿ ਅੱਜ ਸਾਡੇ ਸਾਰੇ ਦੇਸ਼ਵਾਸੀਆਂ ਲਈ ਅਜਿਹੇ ਹਰ ਮਹਾਨ ਵਿਅਕਤੀ, ਹਰ ਕੁਰਬਾਨੀ ਅਤੇ ਬਲੀਦਾਨ ਨੂੰ ਪ੍ਰਣਾਮ ਕਰਨ ਦਾ ਮੌਕਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਭਾਰਤ ਦੀ ਅਨਮੋਲ ਸ਼ਕਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਮੰਗਲ ਪਾਂਡੇ, ਤਾਤਿਆ ਟੋਪੇ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ, ਅਸਫਾਕ ਉੱਲਾ ਖਾਨ, ਰਾਮ ਪ੍ਰਸਾਦ ਬਿਸਮਿਲ ਵਰਗੇ ਅਣਗਿਣਤ ਕ੍ਰਾਂਤੀਕਾਰੀਆਂ ਲਈ ਧੰਨਵਾਦੀ ਹੈ ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਦੀ ਨੀਂਹ ਹਿਲਾ ਦਿੱਤੀ।ਪੀਐਮ ਮੋਦੀ ਨੇ ਕਿਹਾ ਕਿ ਅੱਜ ਬਹੁਤ ਸਾਰੇ ਮਹਾਨ ਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਨਿਰਮਾਣ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਹਰ ਕੋਨੇ ਵਿੱਚ ਉਨ੍ਹਾਂ ਸਾਰੇ ਮਹਾਪੁਰਖਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਇਤਿਹਾਸ ਵਿੱਚ ਥਾਂ ਨਹੀਂ ਮਿਲੀ, ਜਾਂ ਉਨ੍ਹਾਂ ਨੂੰ ਭੁੱਲਾ ਦਿੱਤਾ ਗਿਆ। ਅੱਜ ਦੇਸ਼ ਨੇ ਅਜਿਹੇ ਨਾਇਕਾਂ, ਮਹਾਪੁਰਖਾਂ, ਕੁਰਬਾਨੀਆਂ, ਸਤਿਆਗ੍ਰਹਿਆਂ ਨੂੰ ਯਾਦ ਕੀਤਾ ਹੈ ਅਤੇ ਸਿਰ ਝੁਕਾਇਆ ਹੈ।2021-08-15T050713Z_87630516_RC2F5P9H4Q6W_RTRMADP_3_INDIA-INDEPENDENCEDAY_1629006105525_1629006121076.webp