ਛੁੱਟੀ ਹੋਣ ਪਿੱਛੋਂ ਸਕੂਲੋਂ ਪਰਤ ਰਹੀ 6ਵੀਂ ਦੀ ਵਿਦਿਆਰਥਣ ਉਤੇ ਲੋਹੇ ਦਾ ਗੇਟ ਡਿੱਗਾ, ਮੌਤ

in #punjab2 years ago

ਦੇਸ਼ ਦੀ ਰਾਜਧਾਨੀ ਦਿੱਲੀ 'ਚ ਉੱਤਰ-ਪੂਰਬੀ ਖੇਤਰ ਦੇ ਖਜੂਰੀ ਖਾਸ 'ਚ 13 ਸਾਲਾ ਲੜਕੀ 'ਤੇ ਲੋਹੇ ਦਾ ਗੇਟ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਬਿਜਲੀ ਵਿਭਾਗ (ਬੀ.ਐੱਸ.ਈ.ਐੱਸ.) ਦਫਤਰ ਦਾ ਲੋਹੇ ਦਾ ਗੇਟ ਸਕੂਲ ਤੋਂ ਘਰ ਪਰਤ ਰਹੀ ਲੜਕੀ 'ਤੇ ਡਿੱਗ ਗਿਆ।

ਉਹ ਆਪਣੇ ਦੋ ਹੋਰ ਦੋਸਤਾਂ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ 'ਤੇ ਉਸ ਦਾ ਇਲਾਜ ਨਾ ਕਰਨ ਦਾ ਦੋਸ਼ ਵੀ ਲਗਾਇਆ ਹੈ। ਡੋਲੀ ਨਾਮ ਦੀ ਵਿਦਿਆਰਥਣ ਦੇ ਪਿਤਾ ਵਿਜੇ ਪਾਲ ਨੇ ਦੱਸਿਆ ਕਿ ਮੇਰੀ ਲੜਕੀ ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਸੀ।ਨਾਲ ਸਕੂਲ ਤੋਂ ਵਾਪਸ ਆ ਰਹੀ ਸੀ। ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।