ਦਿਲਜੀਤ ਦੋਸਾਂਝ-ਸਰਗੁਣ ਮਹਿਤਾ ਦੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਟ੍ਰੇਲਰ ਆਊਟ

in #punjab2 years ago

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne) ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਜੋ ਕਿ ਹੁਣ ਖਤਮ ਹੋ ਚੁੱਕਿਆ ਹੈ। ਇਸ ਫਿਲਮ ਵਿੱਚ ਪਹਿਲੀ ਵਾਰ ਦਿਲਜੀਤ ਨਾਲ ਅਦਾਕਾਰਾ ਸਰਗੁਣ ਮਹਿਤਾ (Sargun Mehta) ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੋਵਾਂ ਨੂੰ ਪਰਦੇ ਉੱਪਰ ਦੇਖਣ ਲਈ ਫੈਨਜ਼ ਵੀ ਬੇਤਾਬ ਹਨ। ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਫਿਲਮ ਦੇ ਟ੍ਰੇਲਰ ਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਜੇਕਰ ਫਿਲਮ ਦੇ ਟ੍ਰੇਲਰ ਦੀ ਗੱਲ਼ ਕਰਿਏ ਤਾਂ ਇੱਕ ਵਾਰ ਫਿਰ ਤੋਂ ਦਿਲਜੀਤ ਦਰਸ਼ਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਟ੍ਰੇਲਰ ਨੂੰ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਕਲਾਕਾਰ ਆਪਣੇ ਲਈ ਇੱਕ ਬਜ਼ੁਰਗ ਦੀ ਭਾਲ ਕਰ ਰਹੇ ਹਨ। ਜਿਸ ਦੇ ਜਰਿਏ ਉਹ ਮਿਲਿਅਨ ਦੀ ਕਮਾਈ ਕਰ ਸਕਦੇ ਹਨ। ਇਸ ਦੌਰਾਨ ਉਹ ਅਜਿਹੇ ਬਜ਼ੁਰਗ ਦੀ ਤਲਾਸ਼ ਵਿੱਚ ਹਨ ਜੋ ਕਿ ਬਹੁਤ ਜਲਦ ਰੱਬ ਨੂੰ ਪਿਆਰਾ ਹੋਣ ਵਾਲਾ ਹੈ, ਜਿਸ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਮਿਲੀਅਨ ਵਿੱਚ ਇਸ਼ੋਰੈਂਸ ਕਲੈਮ ਹਾਸਿਲ ਹੋਵੇਗਾ।

Takht-Sri-Damdama-Sahib-Talwandi-Sabo-127-16636613443x2.jpg