ਡਾਈਰੀਏ ਦੀ ਬਿਮਾਰੀ ਕਾਰਨ 2 ਬੱਚਿਆਂ ਦੀ ਮੌਤ

in #punjab2 years ago

ਪਟਿਆਲਾ ਦੀ ਨਿਊ ਮਹਿੰਦਰਾ ਕਲੋਨੀ ਵਿਖੇ ਡਾਈਰੀਏ ਦੀ ਬਿਮਾਰੀ ਕਾਰਨ ਦੋ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਸੀਆਈਏ ਸਟਾਫ ਦੇ ਨਜ਼ਦੀਕ ਪੈਂਦੀ ਨਿਊ ਇੰਦਰਾ ਕਲੋਨੀ ਵਿਖੇ ਅੱਜ ਡਾਇਰੀਆ ਦੀ ਬਿਮਾਰੀ ਨਾਲ ਦੋ ਬੱਚਿਆ ਦੀ ਮੌਤ ਹੋਣ ਕਰਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਇਲਾਕੇ ਵਿੱਚ ਡਾਇਰੀਆ ਫੈਲਣ ਨਾਲ ਜਿਥੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਉਥੇ ਹੀ 30 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਇਰੀ ਦੀ ਬਿਮਾਰੀ ਨਾਲ ਮਰਨ ਵਾਲਿਆਂ ਵਿੱਚ ਇਕ ਢਾਈ ਸਾਲ ਦੀ ਬੱਚੀ ਮਹਿਕ ਅਤੇ ਇੱਕ ਪੰਜ ਸਾਲ ਦੀ ਬੱਚੀ ਨਕੁਲ ਸ਼ਾਮਲ ਹੈ।
ਉੱਥੇ ਹੀ ਮਹਿੰਦਰਾ ਕਲੋਨੀ ਵਿਖੇ ਦੋ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਜਾਇਜ਼ਾ ਲਿਆ ਅਤੇ ਕੁਝ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ। ਉੱਥੇ ਹੀ ਸਿਹਤ ਵਿਭਾਗ ਆਪਣੇ ਵੱਲੋਂ ਪੂਰੇ ਇਹਤਿਆਤ ਵਰਤਣ ਦੀ ਗੱਲ ਤਾਂ ਕਹਿ ਰਿਹੇ। ਜ਼ਿਕਰਯੋਗ ਹੈ ਇਕ ਮਹੀਨਾ ਪਹਿਲਾਂ ਵੀ ਪਟਿਆਲਾ ਵਿਖੇ ਡਾਇਰੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇੱਕ ਵਾਰ ਫਿਰ ਤੋਂ ਡਾਈਰੀਏ ਦੀ ਬਿਮਾਰੀ ਨੇ ਪਟਿਆਲਾ ਵਿਖੇ ਦਸਤਕ ਦੇ ਦਿੱਤੀ ਹੈ, ਜਿਸ ਵਿੱਚ ਦੋ ਬੱਚਿਆਂ ਦੀ ਮੌਤ ਵੀ ਹੋ ਗਈ।