ਸੰਯੁਕਤ ਸਮਾਜ ਮੋਰਚਾ ਵੱਲੋਂ ਇਕ ਜੁਲਾਈ ਤੋਂ ਫਿਰੋਜ਼ਪੁਰ ’ਚ ਚਲਾਈ ਜਾਵੇਗੀ ਰੁੱਖ ਲਗਾਓ ਮੁਹਿੰਮ: ਮੋੜਾ ਸਿੰਘ ਅਨਜਾਨ

in #punjab2 years ago

ਸੰਯੁਕਤ ਸਮਾਜ ਮੋਰਚਾ ਵੱਲੋਂ ਇਕ ਜੁਲਾਈ ਤੋਂ ਫਿਰੋਜ਼ਪੁਰ ’ਚ ਚਲਾਈ ਜਾਵੇਗੀ ਰੁੱਖ ਲਗਾਓ ਮੁਹਿੰਮ: ਮੋੜਾ ਸਿੰਘ ਅਨਜਾਨ

IMG-20220629-WA0008.jpg

ਫਿਰੋਜ਼ਪੁਰ:

ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਕੰਮ ਕਰਨ ਵਾਲ ਨੌਜਵਾਨ ਆਗੂ ਜੋ ਲੰਬੇ ਸਮੇਂ ਤੋ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸਰਗਰਮ ਹਨ ਸੰਯੁਕਤ ਸਮਾਜ ਮੋਰਚਾ ਦੇ ਹਲਕਾ ਫਿਰੋਜਪੁਰ ਦਿਹਾਤੀ ਤੋਂ ਉਮੀਦਵਾਰ ਰਹੇ ਤੇ ਫਿਰੋਜ਼ਪੁਰ ਤੋਂ ਸੰਯੁਕਤ ਸਮਾਜ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅਨਜਾਨ ਨੇ ਕਿਹਾ ਕੇ ਪੂਰੀ ਦੁਨੀਆਂ ’ਚ ਵਧ ਰਹੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘਟਾਉਣ ਲਈ ਵੱਖ ਵੱਖ ਸਮਿਆਂ ਤੇ ਵੱਖ ਵੱਖ ਸਮਾਜ ਸੇਵੀ ਲੋਕਾਂ ਵਲੋਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਾਤਾਵਰਨ ਸੰਭਾਲ ਦੇ ਕਾਰਜ ਕੀਤੇ ਜਾਂਦੇ ਹਨ। ਪਿਛਲੇ ਲੰਬੇ ਸਮੇਂ ਵਿਚ ਪੂਰੀ ਦੁਨੀਆਂ ਤੇ ਭਾਰਤ ਨਾਲ ਪੰਜਾ ਪਾਣੀਆਂ ਦੀ ਧਰਤ ਕਹੇ ਜਾਣ ਵਾਲੇ ਸੂਬੇ ਪੰਜਾਬ ’ਚ ਵੀ ਰੁੱਖਾਂ ਦੀ ਧੜਾਧੜ ਕਟਾਈ ਨਾਲ ਵਾਤਾਵਰਨ ਗਰਮ ਹੋਇਆ ਹੈ ਜਿਸਨੂੰ ਬਚਾਉਣ ਲਈ ਹਰ ਸਾਲ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੁੱਖ ਲਾਏ ਜਾਂਦੇ ਹਨ। ਮੋੜਾ ਸਿੰਘ ਅਨਜਾਨ ਨੇ ਕਿਹਾ ਕੇ ਸੰਯੁਕਤ ਸਮਾਜ ਮੋਰਚਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇੱਕ ਜੁਲਾਈ ਤੋਂ ਪੂਰੇ ਪੰਜਾਬ ਦੇ ਵਿਚ ਸੰਯੁਕਤ ਸਮਾਜ ਮੋਰਚਾ ਵਲੋਂ ਰੁੱਖ ਲਗਾਓ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਫਸਰਾਂ ਨਾਲ ਗੱਲ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਸਹਾਇਤਾ ਪੰਜਾਬ ਨੂੰ ਮੁੜ ਹਰਾ ਭਰਾ ਬਣਾਉਣ ਲਈ ਜੰਗਲਾਂ ਨੂੰ ਸੁਰਜੀਤ ਕੀਤਾ ਜਾਏਗਾ। ਅਨਜਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕੇ ਇਸ ਭਲਾਈ ਦੇ ਕੰਮ ਨੂੰ ਨੇਪਰੇ ਚਾੜਣ ਲਈ ਵੱਧ ਤੋਂ ਵੱਧ ਅੱਗੇ ਆਉਣ।