ਜੇਲ ਦੌਰਾਨ ਆਪਣਿਆਂ ਤੇ ਬੇਗਾਨਿਆਂ ਦਾ ਪਤਾ ਲੱਗ ਗਿਐ: ਸਾਬਕਾ ਮੰਤਰੀ ਧਰਮਸੋਤ

in #punjab2 years ago

ਚੰਡੀਗੜ੍ਹ- ਜੰਗਲਾਤ ਵਿਭਾਗ 'ਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 89 ਦਿਨਾਂ ਬਾਅਦ ਜ਼ਮਾਨਤ 'ਤੇ ਨਾਭਾ ਜੇਲ 'ਚੋਂ ਬਾਹਰ ਆਏ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਢੋਲ ਵਜਾ ਕੇ ਖੁਸ਼ੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਮਾਤਮਾ ਅਤੇ ਦੇਸ਼ ਦੇ ਕਾਨੂੰਨ 'ਤੇ ਪੂਰਾ ਭਰੋਸਾ ਹੈ। ਕਰੀਬ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਏ ਹਨ, ਇਸ ਦੌਰਾਨ ਇਹ ਸਮਝ ਆ ਚੁੱਕੀ ਹੈ ਕੀ ਕੌਣ ਆਪਣਾ ਤੇ ਕੌਣ ਬੇਗਾਨਾ ਹੈ। ਹੁਣ ਉਹ ਹੋਰ ਵੀ ਮਜ਼ਬੂਤੀ ਨਾਲ ਜੇਲ੍ਹ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਹਾਲੇ ਵੀ ਸਿਆਸਤ ਵਿੱਚ ਹਾਂ ਤੇ ਕਰਦਾ ਰਹਾਂਗਾ।
ਕਾਬਲੇਗੌਰ ਹੈ ਕਿ 6 ਜੂਨ ਨੂੰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤ ਕੱਟਣ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਵਿੱਚ ਜਿਵੇਂ ਹੀ ਧਰਮਸੋਤ ਦਾ ਨਾਮ ਆਇਆ ਤਾਂ ਵਿਜੀਲੈਂਸ ਟੀਮ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮੋਹਾਲੀ ਦੀ ਅਦਾਲਤ ਨੇ 13 ਜੂਨ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।Screenshot_20220908-085659_Chrome.jpg