ਔਰਤ ਨੂੰ ਲੱਗੀ ਅਜੀਬੋ-ਗਰੀਬ ਆਦਤ, ਮਰੇ ਕੁੱਤਿਆਂ ਅਤੇ ਬਿੱਲੀਆਂ ਦੀ ਰਾਖ ਤੋਂ ਬਣਵਾਏ 30 ਟੈਟੂ!

in #punjab2 years ago

Animal Lover: ਇਹ 35 ਸਾਲ ਔਰਤ ਅਮਰੀਕਾ ਦੇ ਫਲੋਰੀਡਾਦੀ ਰਹਿਣ ਵਾਲੀ ਹੈ। ਅਲੈਗਜ਼ੈਂਡਰਾ ਐਸ਼ੇ ਨਾਂ ਦੀ ਇਸ ਔਰਤ ਦਾ ਇਕ ਵੱਖਰਾ ਜਨੂੰਨ ਹੈ, ਉਹ ਆਪਣੇ ਮਰੇ ਹੋਏ ਪਾਲਤੂ ਜਾਨਵਰਾਂ ਦੀ ਰਾਖ ਤੋਂ ਆਪਣੇ ਸਰੀਰ 'ਤੇ ਟੈਟੂ ਬਣਵਾਉਂਦੀ ਹੈ।ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਆਮ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੈ। ਅਜਿਹੇ ਲੋਗ ਕਈ ਵਾਰ ਕੁਝ ਅਜਿਹੇ ਕੰਮ ਕਰ ਜਾਂਦੇ ਹਨ ਜੋ ਇੱਕ ਸਾਧਾਰਨ ਵਿਅਕਤੀ ਦੀ ਸੋਚ ਗੋਂ ਵੀ ਪਰੇ ਹੁੰਦੇ ਹਨ।

ਅਜਿਹੇ ਹੀ ਲੋਕਾਂ ਦੀ ਗਿਣਤੀ ਵਿਚ ਆਉਂਦੀ ਹੈ ਇਹ ਔਰਤ ਜਿਸ ਦਾ ਜਾਨਵਰਾਂ ਪ੍ਰਤੀ ਪਿਆਰ ਕਰਨ ਦਾ ਤਰੀਕਾ ਕੁਝ ਵੱਖਰਾ ਹੈ। ਉਸ ਦੇ ਇਸ ਇਸ ਵੱਖਰੇ ਸ਼ੋਂਕ ਵਿਚ ਉਹ ਮਰੇ ਹੋਏ ਜਾਨਵਰਾਂ ਦੀਆਂ ਸੁਆਹ ਤੋਂ ਆਪਣੇ ਸਰੀਰ ਤੇ ਟੈਟੂ ਬਣਾਉਂਦੀ ਹੈ ਅਤੇ ਇਹ ਉਸ ਲਈ ਉਨ੍ਹਾਂ ਜਾਨਵਰਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਜਾਪਦਾ ਹੈ।ਦੱਸ ਦਈਏ ਕਿ ਇਹ 35 ਸਾਲ ਔਰਤ ਅਮਰੀਕਾ ਦੇ ਫਲੋਰੀਡਾਦੀ ਰਹਿਣ ਵਾਲੀ ਹੈ। ਅਲੈਗਜ਼ੈਂਡਰਾ ਐਸ਼ੇ ਨਾਂ ਦੀ ਇਸ ਔਰਤ ਦਾ ਇਕ ਵੱਖਰਾ ਜਨੂੰਨ ਹੈ, ਉਹ ਆਪਣੇ ਮਰੇ ਹੋਏ ਪਾਲਤੂ ਜਾਨਵਰਾਂ ਦੀ ਰਾਖ ਤੋਂ ਆਪਣੇ ਸਰੀਰ 'ਤੇ ਟੈਟੂ ਬਣਵਾਉਂਦੀ ਹੈ। ਉਸ ਦਾ ਇਹ ਸ਼ੌਕ ਆਮ ਲੋਕਾਂ ਦੀ ਸੋਚ ਤੋਂ ਪਰੇ ਹੈ। ਉਸ ਦੇ ਸਰੀਰ 'ਤੇ ਕੁੱਲ 30 ਟੈਟੂ ਬਣਾਏ ਗਏ ਹਨ, ਜੋ ਉਨ੍ਹਾਂ ਜਾਨਵਰਾਂ ਦੀ ਰਾਖ ਤੋਂ ਬਣਾਏ ਗਏ ਹਨ, ਜਿਨ੍ਹਾਂ ਦੀ ਮੌਤ ਹੋ ਗਈ ਸੀ।ਜ਼ਿਕਰਯੋਗ ਹੈ ਕਿ ਅਲੈਗਜ਼ੈਂਡਰਾ ਸਾਲ 2019 ਤੋਂ ਆਪਣੇ ਸਰੀਰ 'ਤੇ ਅਜਿਹੇ ਐਸ਼ ਟੈਟੂ ਬਣਵਾ ਰਹੀ ਹੈ। ਇਹ ਵਿਚਾਰ ਅਲੈਗਜ਼ੈਂਡਰਾ ਨੂੰ ਉਸਦੇ ਇਕ ਦੋਸਤ ਤੋਂ ਮਿਲਿਆ, ਜਿਸ ਨੇ ਆਪਣੇ ਪੇਟ 'ਤੇ ਅਜਿਹਾ ਟੈਟੂ ਬਣਵਾਇਆ ਹੋਇਆ ਸੀ। ਸਾਲ 2018 ਵਿੱਚ, ਉਸਨੇ ਘਰ ਨੂੰ ਕਿੰਕਾਟੋਪੀਆ ਨਾਮਕ ਇੱਕ ਜਾਨਵਰਾਂ ਦੇ ਅਸਥਾਨ ਵਿੱਚ ਤਬਦੀਲ ਕਰ ਦਿੱਤਾ ਅਤੇ ਉਹ ਖਾਸ ਤੌਰ 'ਤੇ ਕਿੰਕਾਜੌ ਨਾਮ ਦੇ ਇੱਕ ਜੰਗਲੀ ਜਾਨਵਰ ਨੂੰ ਪਾਲਣ ਲਈ ਜਾਣਿਆ ਜਾਂਦਾ ਹੈ।ਉਸ ਨੇ ਜਾਨਵਰਾਂ ਨੂੰ ਪਿਆਰ ਕਰਨਾ ਆਪਣੀ ਮਾਂ ਤੋਂ ਸਿੱਖਿਆ, ਜਿਨ੍ਹਾਂ ਦੇ ਘਰ ਕੁੱਤੇ, ਬਿੱਲੀਆਂ ਅਤੇ ਖਰਗੋਸ਼ ਰਿਹਾ ਕਰਦੇ ਸਨ। 14 ਸਾਲ ਦੀ ਉਮਰ ਤੋਂ, ਉਸ ਕੋਲ ਆਪਣੇ ਕਈ ਪਾਲਤੂ ਜਾਨਵਰ ਸਨ, ਜਿਨ੍ਹਾਂ ਵਿੱਚ ਬੇਬੀ ਡਰੈਗਨ, ਕਿਰਲੀ ਅਤੇ 18 ਅਜਿਹੇ ਜਾਨਵਰ ਸ਼ਾਮਲ ਸਨ। ਉਸ ਦੇ ਘਰ ਵਿੱਚ ਇਸ ਵੇਲੇ 50 ਤੋਂ ਵੱਧ ਜਾਨਵਰ ਹਨ, ਜਿਨ੍ਹਾਂ ਵਿੱਚ ਮਗਰਮੱਛ, ਕਿਰਲੀ, ਕੱਛੂ, ਗਿਲਹਰੀਆਂ, ਬਾਂਦਰ ਅਤੇ ਖਤਰਨਾਕ ਸੱਪ ਅਤੇ ਬਿੱਲੀਆਂ ਸ਼ਾਮਲ ਹਨ।ਨਾਲ ਬੋਕਾ ਰੈਟਨ ਵਿੱਚ ਰਹਿੰਦੀ ਹੈ। ਜਦੋਂ ਉਹ 18 ਸਾਲਾਂ ਦੀ ਸੀ ਤਾਂ ਉਹ ਨਸ਼ਿਆਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਈ ਸੀ। 5 ਸਾਲਾਂ ਤੋਂ, ਉਸਨੇ ਇਸ ਆਦਤ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਜਾਨਵਰਾਂ ਨੂੰ ਬਚਾਉਣ ਅਤੇ ਪਾਲਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਅਲੈਗਜ਼ੈਂਡਰਾ ਤੇ ਇਹ ਫਿਤੂਰ ਉਦੋਂ ਸ਼ੁਰੂ ਹੋਇਆ ਜਦੋਂ ਉਸਦੀ ਇੱਕ ਕਿਰਲੀ ਦੀ ਮੌਤ ਹੋ ਗਈ। ਅਤੇ ਫਿਰ ਅਲੈਗਜ਼ੈਂਡਰਾ ਨੇ 18 ਸਾਲ ਦੀ ਉਮਰ ਵਿੱਚ, ਉਸਨੇ ਆਪਣਾ ਟੈਟੂ ਬਣਵਾਇਆ। ਫਿਰ ਉਸਦੀ ਪਾਲਤੂ ਬਿੱਲੀ ਅਤੇ ਮੇਮਣੇ ਦੀ ਮੌਤ ਹੋ ਗਈ।

ਉਸ ਨੇ ਆਪਣੇ ਸੱਜੇ ਹੱਥ 'ਤੇ ਇੱਕ ਟੈਟੂ ਦੁਆਰਾ ਆਪਣੇ ਜਾਨਵਰਾਂ ਦੀਆਂ ਅਸਥੀਆਂ ਨੂੰ ਹਮੇਸ਼ਾ ਲਈ ਸੈੱਟ ਕਰਵਾ ਲਿਆ। ਇਸ ਤੋਂ ਬਾਅਦ ਉਹ ਜਾਨਵਰਾਂ ਦੀ ਮੌਤ ਤੋਂ ਬਾਅਦ ਰਾਖ ਦੇ ਜ਼ਰੀਏ ਉਨ੍ਹਾਂ ਦੇ ਟੈਟੂ ਬਣਵਾਉਂਦੀ ਸੀ। ਮਿਰਰ ਦੀ ਰਿਪੋਰਟ ਮੁਤਾਬਕ ਉਸ ਦੇ ਹਰ ਟੈਟੂ ਦੇ ਪਿੱਛੇ ਇਕ ਕਹਾਣੀ ਹੁੰਦੀ ਹੈ।

Screenshot_20220908-084745_Chrome.jpg