ਬਸਪਾ ਵਫਦ 3 ਅਗਸਤ ਨੂੰ ਗਵਰਨਰ ਨਾਲ ਮੁਲਾਕਾਤ ਕਰਕੇ ।

in #punjab2 years ago

ਜਲੰਧਰ - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 3 ਅਗਸਤ ਨੂੰ ਬਸਪਾ ਦਾ ਵਫ਼ਦ ਪੰਜਾਬ ਰਾਜ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗਾਂ ਦੇ ਮੁੱਦੇ ਉਠਾਏਗਾ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਰਾਖਵਾਂਕਰਨ ਦਾ ਘਾਣ ਕਰਨ ਵਾਲੀਆਂ ਨੀਤੀਆ ਤੇ ਅਮਲ ਕੀਤਾ ਗਿਆ ਹੈ, ਜਿਸਦੀ ਤਾਜ਼ਾ ਉਦਾਹਰਨ ਲਾਅ ਅਫਸਰਾਂ ਦੀਆਂ 178 ਪੋਸਟਾਂ, ਮੁਹੱਲਾ ਕਲੀਨਿਕਾਂ ਦੀਆ ਪੋਸਟਾਂ ਤੇ ਹੋਰ ਪ੍ਰਸ਼ਾਸ਼ਨਿਕ ਭਰਤੀ ਵਿਚ ਰਾਖਵਾਂਕਰਨ ਨੂੰ ਅਣਗੌਲਿਆ ਕੀਤਾ ਹੈ, ਜਿਸ ਕਰਕੇ ਸੂਬੇ ਦੀਆਂ ਅਨੁਸੂਚਿਤ ਜਾਤੀਆਂ, ਓਬੀਸੀ ਵਰਗਾਂ, ਖਿਡਾਰੀਆਂ, ਸਾਬਕਾ ਸੈਨਿਕਾਂ ਤੇ ਔਰਤਾਂ ਦੀ ਪ੍ਰਤੀਨਿਧਤਾਂ ਖਤਮ ਕੀਤੀ ਜਾ ਰਹੀ ਹੈ, ਜਿਸਨੂੰ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਬਸਪਾ ਦਾ ਚਾਰ ਮੈਂਬਰੀ ਵਫ਼ਦ ਗਵਰਨਰ ਨਾਲ ਭੇਂਟ ਕਰੇਗਾ।Screenshot_20220803-054411_Chrome.jpg