ਦੁਧਾਰੂ ਪਸ਼ੂਆਂ ਵਿੱਚ ਮੰਕੀਪੌਕਸ ਵਰਗੇ ਲੱਛਣ

in #punjab2 years ago

ਡੀਗੜ੍ਹ : ਇੱਕ ਪਾਸੇ ਭਾਰਤ ਵਿੱਚ ਕੋਰੋਨਾ ਅਤੇ ਮੰਕੀਪੌਕਸ ਦੀ ਬਿਮਾਰੀ ਨੇ (Monkeypox disease) ਹਲਚਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਪਸ਼ੂਆਂ ਵਿੱਚ ਵੀ ਅਜਿਹੀ ਹੀ ਛੂਤ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਡੇਅਰੀ ਪਸ਼ੂਆਂ (dairy cattle) ਵਿੱਚ ਲੰਪੀ ਸਕਿਨ (Lumpy Skin) ਨਾਮ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਦੇ ਲੱਛਣ ਕੁਝ ਮਨੁੱਖਾਂ 'ਚ ਹੋਣ ਵਾਲੀ ਮੰਕੀਪੌਕਸ ਬੀਮਾਰੀ ਨਾਲ ਮਿਲਦੇ-ਜੁਲਦੇ ਹਨ। ਮੌਜੂਦਾ ਸਮੇਂ ਵਿੱਚ ਪੰਜਾਬ ਰਾਜ ਵਿੱਚ ਪਾਲਤੂ ਗਾਵਾਂ ਅਤੇ ਮੱਝਾਂ ਵਿੱਚ ਹੋਣ ਵਾਲੀ ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮਾਲਕਾਂ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਸ਼ੂ ਪਾਲਕਾਂ ਨੂੰ ਇਸ ਬਿਮਾਰੀ ਸਬੰਧੀ ਕਿਸੇ ਵੀ ਅਫਵਾਹ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਸਬੰਧੀ ਸ੍ਰੀ ਭੁੱਲਰ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹਰ ਜ਼ਿਲ੍ਹੇ ਵਿਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਪਿੰਡ-ਪਿੰਡ ਜਾ ਕੇ ਪੀੜਤ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਜਾਣਕਾਰੀ ਦੇਣਗੀਆਂ |