ਕੰਗਨਾ ਨੇ ਕਰਨ ਜੌਹਰ 'ਤੇ ਲਾਇਆ ਨਿਸ਼ਾਨਾ; 'ਬ੍ਰਹਮਾਸਤਰ' ਨੂੰ ਲੈ ਕੇ ਉਡਾਇਆ ਮਜ਼ਾਕ!

in #punjab2 years ago

ਜਿੱਥੇ ਫਿਲਮ 'ਬ੍ਰਹਮਾਸਤਰ' ਦੇ ਬਾਕਸ ਆਫਿਸ ਕਲੈਕਸ਼ਨ ਨੂੰ ਲੈ ਕੇ ਕਰਨ ਜੌਹਰ ਦੀ ਟੀਮ ਕਾਫੀ ਉਤਸ਼ਾਹਿਤ ਹੈ, ਉਥੇ ਹੀ ਕੰਗਨਾ ਰਣੌਤ ਨੇ ਇਕ ਵਾਰ ਫਿਰ ਤੋਂ ਕਰਨ 'ਤੇ ਨਿਸ਼ਾਨਾ ਸਾਧਿਆ ਹੈ। ਇੱਕ-ਦੋ ਨਹੀਂ ਬਲਕਿ ਇੰਸਟਾ ‘ਤੇ ਤਿੰਨ ਪੋਸਟਾ ਕਰਕੇ ਫ਼ਿਲਮ ਅਤੇ ਫ਼ਿਲਮ ਨਿਰਮਾਤਾ ਦਾ ਮਜ਼ਾਕ ਉਡਾਇਆ ਗਿਆ ਹੈ। ਵਿਵੇਕ ਅਗਨੀਹੋਤਰੀ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਫਿਲਮ ਦੇ ਬਾਕਸ ਆਫਿਸ 'ਤੇ ਸਫਲਤਾ ਦੇ ਦਾਅਵਿਆਂ 'ਤੇ ਸਵਾਲ ਉਠਾਏ ਗਏ ਹਨ।

ਕੰਗਨਾ ਰਣੌਤ ਨੇ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਇੰਸਟਾ 'ਤੇ ਪੋਸਟ ਕਰਕੇ 'ਬ੍ਰਹਮਾਸਤਰ' ਦੀ ਸਫਲਤਾ ਬਾਰੇ ਕਰਨ ਜੌਹਰ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ। ਵਿਵੇਕ ਅਗਨੀਹੋਤਰੀ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ, ਅਭਿਨੇਤਰੀ ਨੇ ਲਿਖਿਆ, 'ਦਿ ਕਸ਼ਮੀਰ ਫਾਈਲਜ਼ ਨਾਲ ਤੁਲਨਾ ਕਰਕੇ, ਬੇਇੱਜ਼ਤ ਕਰਨ ਦੀ ਹਿੰਮਤ ਕੀਤੀ। ਕਸ਼ਮੀਰ ਫਾਈਲਜ਼ 10 ਕਰੋੜ ਵਿੱਚ ਬਣੀ ਸੀ, ਹੁਣ ਫਿਲਮ ਮਿਨੀਅਨ ਦੇ ਅਨੁਸਾਰ, ਕਰਨ ਜੌਹਰ ਦੀ ਫਿਲਮ ਨੇ ਇਸ ਨੂੰ ਬੇਰਹਿਮੀ ਨਾਲ ਮਾਤ ਦਿੱਤਾ ਹੈ (ਦ ਕਸ਼ਮੀਰ ਫਾਈਲਜ਼)..ਕਰਨ kangna.jpgਜੀ ਕੀ ਚੀਜ਼ ਹੋ ਆਪ'। ਇਸ ਦੇ ਨਾਲ ਹੱਸਣ ਵਾਲਾ ਇਮੋਜੀ ਸਾਂਝਾ ਕੀਤਾ ਗਿਆ ਹੈ।