ਮੁੰਬਈ ਪੁਲਿਸ ਨੂੰ '26/11 ਵਾਂਗ' ਪਾਕਿਸਤਾਨੀ ਨੰਬਰ ਤੋਂ ਮਿਲੀ ਧਮਕੀ

in #punjab2 years ago

ਮੁੰਬਈ: ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਸੈੱਲ ਨੂੰ ਇੱਕ ਵਿਅਕਤੀ ਨੇ ਸ਼ੁੱਕਰਵਾਰ ਕਾਲ ਕਰਕੇ 26/11 ਦੇ ਭਿਆਨਕ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ। ਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਸੀਐਨਐਨ-ਨਿਊਜ਼ 18 ਨੂੰ ਦੱਸਿਆ ਕਿ ਟ੍ਰੈਫਿਕ ਕੰਟਰੋਲ ਸੈੱਲ ਦੇ ਵਟਸਐਪ ਨੰਬਰ 'ਤੇ ਮਿਲੀ ਧਮਕੀ ਪਾਕਿਸਤਾਨੀ ਨੰਬਰ ਤੋਂ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਾ ਮੁੰਬਈ 'ਚ ਹੋਵੇਗਾ।
ਸੁਰੱਖਿਆ ਏਜੰਸੀਆਂ ਸ਼ੁਰੂ ਕੀਤੀ ਜਾਂਚਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਧਮਕੀ ਦੀ ਜਾਂਚ ਕਰ ਰਹੀਆਂ ਹਨ। ਇਸ ਲਈ ਰਾਤ ਤੋਂ ਕੰਮ ਚੱਲ ਰਿਹਾ ਹੈ। ਇਸ ਸਬੰਧੀ ਹੋਰ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਦੀ ਸ਼ੁਰੂਆਤ 26 ਨਵੰਬਰ 2008 ਨੂੰ ਹੋਈ ਸੀ। ਜਦੋਂ ਅੱਤਵਾਦੀਆਂ ਨੇ ਹਮਲਿਆਂ ਦੀ ਸੀਰੀਜ਼ ਸ਼ੁਰੂ ਕਰ ਦਿੱਤੀ। ਜਿਸ 'ਚ ਪਾਕਿਸਤਾਨੀ ਇਸਲਾਮਿਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਚਾਰ ਦਿਨਾਂ ਦੌਰਾਨ ਮੁੰਬਈ ਭਰ 'ਚ 12 ਥਾਵਾਂ 'ਤੇ ਗੋਲੀਬਾਰੀ ਅਤੇ ਬੰਬ ਧਮਾਕੇ ਕੀਤੇ।