ਲੁਧਿਆਣਾ 'ਚ ਤਿਉਹਾਰਾਂ ਮੌਕੇ ਹਰ ਪਾਸੇ ਜਾਮ ਹੀ ਜਾਮ, ਕਈ ਘੰਟਿਆਂ 'ਚ ਪੈ ਰਿਹੈ ਮਿੰਟਾਂ ਦਾ ਸਫ਼ਰ (ਤਸਵੀਰਾਂ)

in #punjab2 years ago

2022_10image_11_11_463908904jaam.jpgਲੁਧਿਆਣਾ (ਮੁਕੇਸ਼) : ਸ਼ਹਿਰ ਦੀ ਆਵਾਜਾਈ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਲੋਕਾਂ ਨੇ ਜੇਕਰ ਇੱਧਰ-ਉਧਰ ਜਾਣਾ ਹੋਵੇ ਤਾਂ ਜਾਮ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿੰਟਾਂ ਦਾ ਸਫ਼ਰ ਤੈਅ ਕਰਨ 'ਚ ਉਨ੍ਹਾਂ ਨੂੰ ਕਈ ਘੰਟੇ ਲੱਗ ਜਾਂਦੇ ਹਨ। ਪੈਟਰੋਲ-ਡੀਜ਼ਲ ਦੀ ਬਰਬਾਦੀ ਵੱਖ ਤੋਂ ਹੁੰਦੀ ਹੈ। ਸਮਾਜ ਸੇਵੀ ਅਮਿਤਾ ਨਈਅਰ, ਕੌਂਸਲਰ ਸੰਦੀਪ ਕੁਮਾਰੀ, ਮਧੂ ਕਾਲੀਆ, ਜੋਤੀ ਸ਼ਰਮਾ, ਵਿਕਰਮ ਜਿੰਦਲ, ਨਰਿੰਦਰ ਆਨੰਦ, ਰੋਹਿਤ ਗੋਇਲ ਹੋਰਾਂ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ।10_59_371894414jaam1-ll.jpgਸੜਕਾਂ ਅਤੇ ਫਲਾਈਓਵਰ 'ਤੇ ਜਾਮ ਹੀ ਜਾਮ ਲੱਗਾ ਨਜ਼ਰ ਆਉਂਦਾ ਹੈ। ਸ਼ੇਰਪੁਰ ਤੋਂ ਸਮਰਾਲਾ ਚੌਂਕ ਹੋ ਕੇ ਜਲੰਧਰ ਜਾਣ ਵਾਲੇ ਫਲਾਈਓਵਰ 'ਤੇ ਜਾਮ ਵਜੋਂ ਵਾਹਨਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਨਜ਼ਰ ਆਈਆਂ।

11_00_357121803jaam6-ll.jpgਇਹੋ ਹਾਲ ਢੋਲੇਵਾਲ ਤੋਂ ਜਗਰਾਓਂ ਪੁਲ ਜਾਣ ਵਾਲੇ ਰਸਤੇ ਦਾ ਹੈ, ਜਿੱਥੇ ਜਾਮ ਵਜੋਂ ਵਾਹਨ ਫਸੇ ਨਜ਼ਰ ਆਏ। ਇਸ ਹੀ ਤਰ੍ਹਾਂ ਫਲਾਈਓਵਰ ਹੇਠਾਂ ਸਮਰਾਲਾ ਚੌਂਕ ਵਿਖੇ ਦਿੱਲੀ, ਚੰਡੀਗੜ੍ਹ, ਫਿਰੋਜ਼ਪੁਰ, ਜਲੰਧਰ ਜਾਣ ਵਾਲੀਆਂ ਸੜਕਾਂ 'ਤੇ ਵਾਹਨਾਂ ਦਾ ਚੱਕਾ ਜਾਮ ਹੋ ਕੇ ਰਹਿ ਗਿਆ।