ਟ੍ਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵਟਸਐੱਪ ਗਰੁੱਪ ''ਜੂਪ'' ਰਾਹੀਂ ਮਿਲੀ ਵੱਡੀ ਸਹੂਲਤ

in #punjab2 years ago

2022_10image_14_37_366268020railcopy.jpg
ਲੁਧਿਆਣਾ(ਗੌਤਮ) : ਰੇਲ ਵਿਭਾਗ ਵੱਲੋਂ ਤਿਉਹਾਰਾਂ ਦੇ ਦਿਨਾਂ ’ਚ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਹੀ ਆਈ. ਆਰ. ਸੀ. ਟੀ. ਸੀ. ਵੱਲੋਂ ਪਹਿਲੀਆਂ ਸਹੂਲਤਾਂ ’ਚ ਵਾਧਾ ਕਰਦੇ ਹੋਏ ਵ੍ਹਟਸਐਪ ਨੰ. 70420-62070 ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਯਾਤਰੀ ਆਪਣੀ ਟਿਕਟ ਦੀ ਜਾਣਕਾਰੀ ਤੋਂ ਇਲਾਵਾ ਟਰੇਨ ਦੇ ਸਮੇਂ ਅਤੇ ਉਸ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।

       ਵਿਭਾਗ ਮੁਤਾਬਕ ਇਸ ਸਹੂਲਤ ਨੂੰ ਮੁੰਬਈ ਸਥਿਤ ਸਟਾਰਟ-ਅਪ-ਰੇਲੋਫੀ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਨੂੰ ‘ਜੂਪ’ ਵ੍ਹਟਸਐਪ ਗਰੁੱਪ ਅਤੇ ‘ਜੂਪ ਐਪ’ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਨੰਬਰ 98811-93322 ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ‘ਰੇਲੋਫੀ ਵ੍ਹਅਸਐਪ ਗਰੁੱਪ’ ਦਾ ਨਾਂ ਦਿੱਤਾ ਗਿਆ ਹੈ। ਮੋਬਾਇਲ ਨੰਬਰ ਫੀਡ ਕਰਦੇ ਹੀ ਯਾਤਰੀਆਂ ਨੂੰ ਆਪਣੀ ਟਿਕਟ ਦਾ ਪੀ. ਐੱਨ. ਆਰ. ਨੰਬਰ ਅਤੇ ਟਰੇਨ ਨੰਬਰ ਭੇਜ ਕੇ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਯਾਤਰੀ ਨੂੰ ਟਰੇਨ ਦੀ ਲਾਈਵ ਸਥਿਤੀ, ਪਿਛਲੇ ਅਤੇ ਆਉਣ ਵਾਲੇ ਸਟੇਸ਼ਨਾਂ ਦੀ ਜਾਣਕਾਰੀ, ਸਟੇਸ਼ਨ ’ਤੇ ਠਹਿਰਾਓ ਦਾ ਸਮਾਂ ਅਤੇ ਹੋਰ ਜਾਣਕਾਰੀ ਮਿਲ ਸਕਦੀ ਹੈ। ਵਟਸਐਪ ਨੰਬਰ ’ਤੇ ਯਾਤਰੀ ਨੂੰ ਆਪਣੀ ਟਿਕਟ ਦਾ 10 ਅੰਕਾਂ ਦਾ ਪੀ. ਐੱਨ. ਆਰ. ਨੰਬਰ ਅਤੇ ਟਰੇਨ ਦਾ ਨੰਬਰ ਭੇਜਣਾ ਪਵੇਗਾ। ਇਸ ਤੋਂ ਇਲਾਵਾ ਯਾਤਰੀ 139 ਨੰਬਰ ’ਤੇ ਵੀ ਫੋਨ ਕਰ ਕੇ ਜਾਣਕਾਰੀ ਲੈ ਸਕਦੇ ਹਨ।

ਐਪ ’ਤੇ ਹੋਰ ਸਹੂਲਤਾਂ ਵੀ ਉਪਲੱਬਧ
ਆਈ. ਆਰ. ਸੀ. ਟੀ. ਸੀ. ਵੱਲੋਂ ਯਾਤਰੀਆਂ ਦੀਆਂ ਸਹੂਲਤਾਂ ਜੋ ‘ਜੂਪ ਐਪ’ ਵੀ ਲਾਂਚ ਕੀਤੀ ਗਈ ਹੈ, ਜਿਸ ਦੇ ਜ਼ਰੀਏ ਯਾਤਰੀ ਖਾਣਾ ਆਰਡਰ ਦੇ ਨਾਲ ਹੀ ਹੋਰ ਸਹੂਲਤਾਂ ਵੀ ਪ੍ਰਾਪਤ ਕਰ ਸਕਦੇ ਹਨ।

ਕਿਵੇਂ ਕਰੀਏ ਵਰਤੋਂ ?
ਦੋਵੇਂ ਮੋਬਾਇਲ ਨੰਬਰਾਂ ਨੂੰ ਫੋਨ ’ਚ ਸੇਵ ਕਰਨ ਤੋਂ ਬਾਅਦ ਇਸ ਦੀ ਵਰਤੋਂ ਵ੍ਹਟਸਐਪ ਗਰੁੱਪ ’ਚ ਜਾ ਕੇ ਕਰ ਸਕਦੇ ਹੋ। ਇਸ ਨਾਲ ਯਾਤਰੀ ਆਪਣੀਆਂ ਹੋਰ ਸਮੱਸਿਆਵਾਂ ਦਾ ਹੱਲ ਵੀ ਕਰ ਸਕਦੇ ਹਨ। ਜੇਕਰ ਕਿਸੇ ਨੇ ਆਪਣੀ ਟਿਕਟ ਰੱਦ ਵੀ ਕਰਵਾਉਣੀ ਹੈ ਤਾਂ ਵੀ ਇਸ ਦਾ ਹੱਲ ਹੋ ਸਕਦਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।