ਫਰੀਦਾਬਾਦ ਦੇ ਨਿੱਜੀ ਹਸਪਤਾਲ 'ਚ ਸੀਵਰੇਜ਼ ਦੀ ਸਫਾਈ ਦੌਰਾਨ 4 ਮਜ਼ਦੂਰਾਂ ਦੀ ਮੌਤ

in #punjab2 years ago

ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-16 ਸਥਿਤ ਕਿਊਆਰਜੀ ਹਸਪਤਾਲ ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਹਸਪਤਾਲ ਦੇ ਅਹਾਤੇ ਵਿੱਚ ਵਾਟਰ ਟਰੀਟਮੈਂਟ ਪਲਾਂਟ ਦੀ ਸਫਾਈ ਕਰਨ ਲਈ ਮਜ਼ਦੂਰਾਂ ਨੂੰ ਬੁਲਾਇਆ ਗਿਆ। ਜਿਵੇਂ ਹੀ 4 ਮਜ਼ਦੂਰਾਂ ਨੂੰ ਸੀਵਰੇਜ ਦੇ ਅੰਦਰ ਪਾਇਆ ਗਿਆ ਤਾਂ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਕਾਰਨ ਚਾਰਾਂ ਦੀ ਮੌਤ ਹੋ ਗਈ। ਜਦੋਂ ਤੱਕ ਮਜ਼ਦੂਰਾਂ ਦੇ ਸਾਥੀਆਂ ਨੇ ਚਾਰਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਫਿਲਹਾਲ ਚਾਰੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ਼ਹਿਰ ਦੇ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦੱਖਣਪੁਰੀ ਦਿੱਲੀ ਦੇ ਸੰਜੇ ਕੈਂਪ ਦੇ ਰਹਿਣ ਵਾਲੇ ਭਰਾ ਰੋਹਿਤ ਅਤੇ ਰਵੀ, ਵਿਸ਼ਾਲ ਅਤੇ ਰਵੀ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਫ਼ਾਈ ਕਰਮਚਾਰੀ ਸੰਤੁਸ਼ਟੀ ਅਲਾਇਡ ਸਰਵਿਸਿਜ਼ ਵਿੱਚ ਕੰਮ ਕਰਦੇ ਸਨ ਅਤੇ ਹਰ ਮਹੀਨੇ ਹਸਪਤਾਲ ਵਿੱਚ ਸਫ਼ਾਈ ਲਈ ਆਉਂਦੇ ਸਨ। ਬੁੱਧਵਾਰ ਨੂੰ ਹਸਪਤਾਲ ਦੇ ਸੇਫਟੀ ਟੈਂਕ ਦੀ ਸਫਾਈ ਕਰ ਰਹੇ ਸਨ। ਪਹਿਲਾਂ ਦੋ ਨੌਜਵਾਨ ਸਫ਼ਾਈ ਲਈ ਅੰਦਰ ਉਤਰੇ ਅਤੇ ਗੈਸ ਕਾਰਨ ਬੇਹੋਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਣ ਲਈ ਅੰਦਰ ਦਾਖ਼ਲ ਹੁੰਦੇ ਹੀ ਬਾਕੀ ਦੋ ਨੌਜਵਾਨ ਵੀ ਬੇਹੋਸ਼ ਹੋ ਗਏ। ਬਾਅਦ 'ਚ ਫਾਇਰ ਬ੍ਰਿਗੇਡ ਦੀ ਟੀਮ ਨੇ ਚਾਰਾਂ ਨੂੰ ਮ੍ਰਿਤਕਾਂ ਨੂੰ ਬਾਹਰ ਕੱਢ ਲਿਆ।