ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪੂਜਾ ਨੰਦਲ ਦੇ ਪਤੀ ਅਜੈ ਨੰਦਲ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

in #punjab2 years ago

ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੰਦਲ ਦੇ ਪਤੀ ਅਜੈ ਨੰਦਲ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਦੋ ਸਾਥੀ ਪਹਿਲਵਾਨ ਰਵੀ ਅਤੇ ਸੋਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ। ਅਜੈ ਦੇ ਪਿਤਾ ਨੇ ਰਵੀ ਪਹਿਲਵਾਨ 'ਤੇ ਆਪਣੇ ਪੁੱਤਰ ਨੂੰ ਨਸ਼ਾ ਦੇਣ ਦਾ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਪੁਲਿਸ ਮੁਤਾਬਕ ਮਹਾਰਾਣੀ ਕਿਸ਼ੋਰੀ ਕਾਲਜ ਨੇੜੇ ਅਜੇ ਦੀ ਆਲਟੋ ਗੱਡੀ 'ਚ ਤਿੰਨਾਂ ਪਹਿਲਵਾਨਾਂ ਨੇ ਕੋਈ ਨਸ਼ਾ ਲਿਆ ਸੀ, ਜਿਸ ਤੋਂ ਬਾਅਦ ਤਿੰਨੋਂ ਬੇਹੋਸ਼ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਅਜੇ ਦੀ ਮੌਤ ਹੋ ਗਈ, ਜਦਕਿ ਰਵੀ ਅਤੇ ਸੋਨੂੰ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ
ਮ੍ਰਿਤਕ ਅਜੈ ਨੰਦਲ ਪਿੰਡ ਗੜ੍ਹੀ ਬੋਹੜ ਦਾ ਰਹਿਣ ਵਾਲਾ ਸੀ ਅਤੇ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ। ਉਹ ਮਹਿਲਾ ਪਹਿਲਵਾਨ ਪੂਜਾ ਨੰਦਲ ਸਿਹਾਗ ਦਾ ਪਤੀ ਸੀ। ਪੂਜਾ ਨੇ ਇੰਗਲੈਂਡ 'ਚ ਰਾਸ਼ਟਰਮੰਡਲ ਖੇਡਾਂ 'ਚ 76 ਕਿਲੋਗ੍ਰਾਮ ਭਾਰ ਵਰਗ 'ਚ ਮਹਿਲਾ ਕੁਸ਼ਤੀ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਘਰ ਵਿਚ ਮੈਡਲ ਜਿੱਤਣ ਦੀ ਖੁਸ਼ੀ ਦਾ ਅਸਰ ਅਜੇ ਘਟਿਆ ਵੀ ਨਹੀਂ ਸੀ ਕਿ ਉਸ ਦੇ ਪਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਅਤੇ ਖੁਸ਼ੀ ਸੋਗ ਵਿਚ ਬਦਲ ਗਈ।
ਪੂਜਾ ਅਤੇ ਅਜੇ ਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਦੋਵੇਂ ਪਤੀ-ਪਤਨੀ ਕੁਸ਼ਤੀ ਦੇ ਚੰਗੇ ਪਹਿਲਵਾਨ ਰਹੇ ਹਨ। ਅਜੇ ਨੈਸ਼ਨਲ ਲੈਵਲ ਦਾ ਪਹਿਲਵਾਨ ਹੈ ਅਤੇ ਪੂਜਾ ਅੰਤਰਰਾਸ਼ਟਰੀ ਪਹਿਲਵਾਨ ਹੈ। ਮ੍ਰਿਤਕ ਅਜੈ ਨੰਦਲ ਸਪੋਰਟਸ ਕੋਟੇ ਤੋਂ ਸੀਆਈਐਸਐਫ ਵਿੱਚ ਕਾਂਸਟੇਬਲ ਵਜੋਂ ਕੰਮ ਕਰਦਾ ਸੀ।IMG_20220828_145150.jpg