ਸਾਬਕਾ ਕੋਚ ਨੇ ਕੇਐੱਲ ਰਾਹੁਲ ਦੀ ਲਗਾਈ ਕਲਾਸ

in #punjab2 years ago

ਭਾਰਤੀ ਟੀਮ ਨੇ ਏਸ਼ੀਆ ਕੱਪ 2022(Asia Cup) 'ਚ ਗਰੁੱਪ-ਏ ਦੇ ਦੂਜੇ ਮੈਚ 'ਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ। ਟੀਮ ਇੰਡੀਆ ਦੀ ਜਿੱਤ ਤੋਂ ਬਾਵਜੂਦ ਵੀ ਉਪ -ਕਪਤਾਨ ਆਪਣੀ ਹੌਲੀ ਬੱਲੇਬਾਜ਼ੀ ਕਰਕੇ ਸਵਾਲਾਂ 'ਚ ਘਿਰੇ ਹੋਏ ਹਨ। ਸਿਰਫ ਕ੍ਰਿਕਟ ਪ੍ਰਸ਼ੰਸਕ ਹੀ ਨਹੀਂ ਬਲਕਿ ਮਾਹਰ ਵੀ ਉਨ੍ਹਾਂ ਦੀ ਇਸ ਪ੍ਰਦਰਸ਼ਨ ਤੋਂ ਬਹੁਤ ਪਰੇਸ਼ਾਨ ਹਨ। ਆਪਣੇ ਸਮੇਂ ਦੇ ਸਟਾਰ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਵੈਂਕਟੇਸ਼ ਪ੍ਰਸਾਦ ਨੇ ਕੇ.ਐੱਲ. ਦੀ ਕਲਾਸ ਲਗਾਈ। ਉਨ੍ਹਾਂ ਨੇ ਕਿਹਾ ਕਿ ਕੇਐਲ ਰਾਹੁਲ ਤੋਂ ਅਜਿਹੀ ਖੇਡ ਖੇਡਣ ਦੀ ਉਮੀਦ ਨਹੀਂ ਹੈ।

ਹਾਂਗਕਾਂਗ ਦੇ ਖਿਲਾਫ ਏਸ਼ੀਆ ਕੱਪ ਦੇ ਦੂਜੇ ਮੈਚ 'ਚ ਉਸ ਦੇ ਬੱਲੇ 'ਤੇ ਜ਼ਰੂਰ ਦੌੜਾਂ ਨਿਕਲੀਆਂ, ਪਰ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਕੋਈ ਟੀ-20 ਮੈਚ ਖੇਡ ਰਹੇ ਹਨ। ਕੇਐੱਲ ਰਾਹੁਲ ਨੇ ਹਾਂਗਕਾਂਗ ਖਿਲਾਫ 39 ਗੇਂਦਾਂ 'ਚ 36 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ਤੋਂ ਦੋ ਛੱਕੇ ਆਏ, ਪਰ ਚਾਰਾਂ ਦੇ ਖਾਤੇ ਵਿੱਚ ਜ਼ੀਰੋ ਦਰਜ ਹੋ ਗਿਆ।