ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ

in #punjab2 years ago

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਮੈਸੇਜ ਆਇਆ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪੁਲਿਸ ਜਾਂਚ 'ਚ ਜੁਟ ਗਈ। ਪੁਲਿਸ ਅਧਿਕਾਰੀ ਮੁਤਾਬਕ ਡੀ.ਏ.ਵੀ ਸਕੂਲ ਵਾਂਗ ਇਹੀ ਸੁਨੇਹਾ ਭੇਜਿਆ ਗਿਆ ਹੈ। ਇਹ ਬੱਚਿਆਂ ਦੀ ਸ਼ਰਾਰਤ ਲਗਦੀ ਹੈ। ਫਿਲਹਾਲ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ ਅਤੇ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ।

ਤੁਹਾਨੂੰ ਦਸ ਦੇਈਏ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਰਾਤ ਨੂੰ ਹੀ ਪੁਲਿਸ ਨੇ ਸਾਈਬਰ ਸੈੱਲ ਤੋਂ ਧਮਕੀ ਭਰੇ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟੇ 'ਚ ਮਾਮਲਾ ਸੁਲਝਾ ਲਿਆ। ਇਹ ਅਫਵਾਹ ਇਸੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਫੈਲਾਈ ਸੀ।

download (3).jpg