ਰੋਜ਼ਾਨਾ ਇੰਨੇ ਕੱਪ ਚਾਹ ਪੀਣ ਨਾਲ ਸ਼ੂਗਰ ਦਾ ਘੱਟ ਜਾਂਦਾ ਹੈ ਖਤਰਾ

in #punjab2 years ago

ਚਾਹ ਸਾਡੀ ਜ਼ਿੰਦਗੀ ਦਾ ਇੱਕ ਅਜਿਹਾ ਹਿੱਸਾ ਬਣ ਗਈ ਹੈ ਕਿ ਇਸ ਨੂੰ ਪੀਤੇ ਬਿਨਾਂ ਸਾਡਾ ਦਿਨ ਹੀ ਪੂਰਾ ਨਹੀਂ ਹੁੰਦਾ। ਕਈ ਤਾਂ ਚਾਹ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਦਿਨ ਦੀ ਸ਼ੁਰੂਆਤ ਚਾਹ ਨਾਲ ਹੀ ਕਰਦੇ ਹਨ। ਜਾਂ ਕਈ ਤਾਂ ਕੰਮ ਕਰਦੇ ਹੋ ਹਰ ਘੰਟੇ ਚਾਹ ਦੀ ਚੁਸਕੀ ਲੈਣਾ ਪਸੰਦ ਕਰਦੇ ਹਨ। ਚਾਹ ਦੇ ਫਾਇਦੇ ਜਾਂ ਨੁਕਸਾਨ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਇਸ ਨੇ ਨੁਕਸਾਨ ਹੀ ਜ਼ਿਆਦਾ ਗਿਣਾਏ ਜਾਂਦੇ ਹਨ। ਪਰ ਹਰ ਕਿਸਮ ਦੀ ਚਾਹ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ।

ਹਾਲ ਹੀ ਦੇ ਇੱਤ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਚਾਹ ਪੀਣ ਨਾਲ ਟਾਈਪ 2 ਡਾਇਬਟੀਜ਼ ਤੋਂ ਰਾਹਤ ਮਿਲ ਸਕਦੀ ਹੈ, ਜਾਂ ਇਸ ਦੇ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਬਲੈਕ ਟੀ, ਗ੍ਰੀਨ ਟੀ ਤੇ ਓਲਾਂਡ ਟੀ (ਰਵਿਇਤੀ ਚੀਨੀ ਚਾਹ) ਨਾਲ ਸ਼ੂਗਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਵੁਹਾਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ ਤੇ ਪਾਇਆ ਕਿ ਉੱਪਰ ਲਿਖੀਆਂ ਤਿੰਨ ਤਰ੍ਹਾਂ ਦੀ ਚਾਹ ਵਿੱਚੋਂ ਕਿਸੇ ਇੱਕ ਦੇ ਵੀ ਰੋਜ਼ਾਨਾ 4 ਕੱਪ ਪੀਣ ਨਾਲ ਟਾਈਪ 2 ਡਾਇਬਟੀਜ਼ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।ਖੋਜਕਾਰਾਂ ਨੇ ਕਿਹਾ ਤਿ ਇਹ 10 ਸਾਲਾਂ ਤੱਕ ਟਾਈਪ 2 ਡਾਇਬਟੀਜ਼ ਦੇ ਜੋਖਮ ਨੂੰ 17 ਪ੍ਰਤੀਸ਼ਤ ਤੱਕ ਘੱਟ ਕਰ ਦਿੰਦਾ ਹੈ। ਖੋਜਕਰਤਾਵਾਂ ਨੇ ਅਮਰੀਕਾ, ਏਸ਼ੀਆ ਅਤੇ ਯੂਰਪ ਦੇ ਅੱਠ ਦੇਸ਼ਾਂ ਵਿੱਚ ਲਗਭਗ 1.1 ਮਿਲੀਅਨ ਬਾਲਗਾਂ ਦੀਆਂ ਚਾਹ ਪੀਣ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕੀਤਾ ਕੀਤਾ। ਖੋਜਕਰਤਾਵਾਂ ਨੇ ਬਲੈਕ, ਗ੍ਰੀਨ ਤੇ ਓਲੋਂਗ ਚਾਹ ਪੀਣ ਦੇ ਵਿਚਕਾਰ ਇੱਕ ਮਹੱਤਵਪੂਰਨ ਰੇਖਿਕ ਸਬੰਧ ਪਾਇਆ। ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਰੋਜ਼ਾਨਾ 4 ਕੱਪ ਚਾਹ ਪੀਂਦੇ ਸਨ, ਉਨ੍ਹਾਂ ਵਿੱਚ ਟਾਈਪ 2 ਡਾਇਬਟੀਜ਼ ਦਾ ਜੋਖਮ 17 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਚਾਹ ਨਾ ਪੀਣ ਵਾਲਿਆਂ ਦੀ ਤੁਲਨਾ 'ਚ ਦਿਨ 'ਚ ਇਕ, ਦੋ ਜਾਂ ਤਿੰਨ ਕੱਪ ਚਾਹ ਪੀਣ ਵਾਲਿਆਂ 'ਚ ਸ਼ੂਗਰ ਦਾ ਖਤਰਾ 4 ਫੀਸਦੀ ਤੱਕ ਘੱਟ ਗਿਆ।