ਬਾਈਕ ਸਵਾਰ ਨੇ ਲੁਟਿਆ ਆਟੋ ਚ ਮੋਬਾਈਲ॥

in #punjab2 years ago

ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਇਕ ਆਟੋ 'ਚ ਬੈਠੇ ਨੌਜਵਾਨਾਂ ਤੋਂ ਦੋ ਬਾਈਕ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਆਟੋ ’ਚ ਬੈਠੇ ਨੌਜਵਾਨ ਦੇ ਫੋਨ ਨੂੰ ਜਦੋਂ ਲੁਟੇਰਿਆਂ ਨੇ ਹੱਥ ਪਾਇਆ ਤਾਂ ਨੌਜਵਾਨ ਨੇ ਫੋਨ ਨਹੀਂ ਦਿੱਤਾ, ਜਿਸ ਕਾਰਨ ਉਹ ਆਟੋ ਤੋਂ ਸੜਕ 'ਤੇ ਡਿੱਗ ਪਿਆ। ਇਸ ਦੌਰਾਨ ਲੁਟੇਰੇ ਉਸ ਨੂੰ ਕਰੀਬ 50 ਮੀਟਰ ਤੱਕ ਘਸੀਟਦੇ ਹੋਏ ਲੈ ਕੇ ਗਏ। ਲੁੱਟ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਫਿਲਹਾਲ ਇਸ ਸਨੈਚਿੰਗ ਦੌਰਾਨ ਜ਼ਖ਼ਮੀ ਹੋਏ ਸੁਰੇਸ਼ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।FFB62568-E971-421D-B420-BF7D12D5BA3B.jpeg