ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ

in #punjab2 years ago

ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ 2 ਨੌਜਵਾਨਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੋਵੇਂ ਨੌਜਵਾਨ ਆਪਣਾ ਜ਼ਿਆਦਾ ਸਮਾਂ ਮੋਬਾਇਲ ’ਤੇ ਗੇਮ ਖੇਡ ਕੇ ਬਿਤਾਉਂਦੇ ਸਨ। ਗੇਮ ਖੇਡਣ ਕਾਰਨ ਦੋਵੇਂ ਮਾਨਸਿਕ ਰੂਪ ’ਚ ਬੀਮਾਰ ਹੋ ਚੁੱਕੇ ਸਨ, ਜਿਨ੍ਹਾਂ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ। ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਹਨ। ਪਹਿਲਾ ਮਾਮਲਾ ਨਿਊ ਸ਼ਿਵਪੁਰੀ ਇਲਾਕੇ ਦਾ ਹੈ, ਜਿੱਥੇ ਸੁਮਿਤ ਨੇ ਬੀਤੇ ਦਿਨੀਂ ਕੁੰਡੀ ਨਾਲ ਫਾਹਾ ਲਗਾ ਕੇ ਜਾਨ ਦੇ ਦਿੱਤੀ। ਛੋਟੇ ਭਰਾ ਨੇ ਲਾਸ਼ ਨੂੰ ਲਟਕਦੀ ਦੇਖ ਦੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।mxw_640,f_auto.png