ਪਿਆਜ਼ਾਂ ਨਾਲ ਭਰੇ ਟਰੱਕ 'ਚ ਲਿਆਂਦੇ ਜਾ ਰਹੇ 52 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

in #punjab2 years ago

82d0e32a-f3a4-11eb-af27-b265a420db17_1627924107092.jpgਫਿਰੋਜ਼ਪੁਰ : ਥਾਣਾ ਜ਼ੀਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ' ਤੇ ਕਾਰਵਾਈ ਕਰਦਿਆਂ 52 ਕਿਲੋ ਚੂਰਾ ਪੋਸਤ ਸਮੇਤ ਤਿੰਨ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਪੋਸਤ ਸਮਗਲਰਾਂ ਵੱਲੋਂ ਪਿਆਜ਼ਾਂ ਦੇ ਟਰੱਕ ਵਿਚ ਲੁਕਾ ਕੇ ਲਿਆਂਦਾ ਜਾ ਰਿਹਾ ਸੀ।

ਇਸ ਸਬੰਧੀ ਆਪਣੀ ਪਲੇਠੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵ ਨਿਯੁਕਤ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਹਲਕਾ ਅਫਸਰਾਨ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਸਨ। ਜਿੰਨਾਂ ਵਿੱਚੋਂ ਡੀਐੱਸਪੀ ਜ਼ੀਰਾ ਪਲਵਿੰਦਰ ਸਿੰਘ ਦੀ ਜ਼ੇਰੇ ਨਿਗਰਾਨੀ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਸਿਟੀ ਜ਼ੀਰਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਿਤੀ 26 ਜੁਲਾਈ 2022 ਨੂੰ ਖ਼ਬਰੀ ਨੇ ਇਤਲਾਹ ਦਿੱਤੀ ਕਿ ਗੁਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੋਹਗੜ੍ਹ, ਜ਼ਿਲ੍ਹਾ ਫਿਰੋਜ਼ਪੁਰ ਟਰਾਂਸਪੋਰਟ ਦਾ ਕੰਮ ਕਰਦਾ ਹੈ, ਜੋ ਆਪਣੇ ਡਰਾਈਵਰ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਅਵਤਾਰ ਸਿੰਘ ਵਾਸੀ ਸਨੇਰ ਰੋਡ ਜੀਰਾ ਤੇ ਕੰਡਕਟਰ ਰਵਿੰਦਰ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਵਾੜਾ ਪੋਹਵਿੰਡ, ਜ਼ਿਲ੍ਹਾ ਫਿਰੋਜ਼ਪੁਰ ਰਾਹੀਂ ਬਾਹਰੋਂ ਭੁੱਕੀ ਚੂਰਾ ਪੋਸਤ ਮੰਗਵਾ ਕੇ ਵੇਚਣ ਦਾ ਆਦੀ ਹੈ। ਜਿਸ ਦਾ ਟਰੱਕ ਨੰਬਰੀ ਪੀ.ਬੀ.-04ਏਏ 2634 ਪਿਆਜ਼ਾਂ ਦਾ ਲੱਦਿਆ ਹੋਇਆ ਦਾਣਾ ਮੰਡੀ ਜ਼ੀਰਾ ਵਿਖੇ ਬਣੇ ਸ਼ੈੱਡ ਹੇਠਾਂ ਖੜ੍ਹਾ ਹੈ, ਜਿਸ ਵਿੱਚ ਇਹ ਤਿੰਨੋ ਜਣੇ ਮੱਧ ਪ੍ਰਦੇਸ ਤੋਂ ਪਿਆਜ਼ ਲੱਦ ਕੇ ਲਿਆਏ ਹਨ ਅਤੇ ਇਨ੍ਹਾਂ ਨੇ ਬੋਰੀਆ ਹੇਠਾਂ ਭੁੱਕੀ ਚੂਰਾ ਪੋਸਤ ਦੇ ਗੱਟੇ ਲੁਕਾ-ਛਿਪਾ ਕੇ ਰੱਖੇ ਹੋਏ ਹਨ। ਜੇਕਰ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਹੋ ਸਕਦਾ ਹੈ।

ਇਸ 'ਤੇ ਐੱਸਆਈ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਸਿਟੀ ਜ਼ੀਰਾ ਵੱਲੋਂ ਮੁਕੱਦਮਾ ਨੰਬਰ 73 ਮਿਤੀ 26 ਜੁਲਾਈ 2022 ਅ/ਧ 15 ਐੱਨਡੀਪੀਐੱਸ ਐਕਟ ਥਾਣਾ ਸਿਟੀ ਜ਼ੀਰਾ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਆਪਣੀ ਟੀਮ ਨਾਲ ਕਾਰਵਾਈ ਕਰਦਿਆ ਦਾਣਾ ਮੰਡੀ ਜ਼ੀਰਾ ਵਿਖੇ ਉਕਤ ਟਰੱਕ ਸਮੇਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਟਰੱਕ ਦੀ ਤਲਾਸ਼ੀ ਕਰਨ 'ਤੇ ਦੋਸ਼ੀਆਨ ਦੁਆਰਾ ਟਰੱਕ ਵਿੱਚ ਲੁਕਾ-ਛਿਪਾ ਕੇ ਰੱਖੀ ਗਈ 26/26 ਕਿੱਲੋ ਦੀਆਂ 2 ਬੋਰੀਆ ਭੁੱਕੀ ਚੂਰਾ ਪੋਸਤ (ਕੁੱਲ 52 ਕਿੱਲੋ) ਬਰਾਮਦ ਹੋਈ। ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਨ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ 'ਤੇ ਇਨ੍ਹਾਂ ਪਾਸੋਂ ਹੋਰ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਤਲਾਸ਼ੀ ਦੌਰਾਨ ਪੁਲਿਸ ਨਾਲ ਸੌਦੇਬਾਜ਼ੀ ਕਰਦਾ ਰਿਹਾ ਟਰੱਕ ਮਾਲਕ

52 ਕਿਲੋ ਪੋਸਤ ਨਾਲ ਫੜੇ ਗਏ ਤਿੰਨ ਸਮੱਗਲਰਾਂ ਦੀ ਇਸ ਕੇਸ ਵਿਚ ਸ਼ਮੂਲੀਅਤ ਸਬੰਧੀ ਦੱਸਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਥਾਣਾ ਜ਼ੀਰਾ ਮੁਖੀ ਦੀਪਿਕਾ ਰਾਣੀ ਦੀ ਸੂਝ ਬੂਝ ਦੀ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਟਰੱਕ ਵਿਚੋਂ ਪਿਆਜ਼ ਉਤਾਰੇ ਜਾ ਰਹੇ ਸਨ ਤਾਂ ਟਰੱਕ ਮਾਲਕ ਪੁਲਿਸ ਨੂੰ ਲੱਖਾਂ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ ਟਰੱਕ ਡਰਾਈਵਰ ਦੇ ਮੌਕੇ ਤੋਂ ਫ਼ਰਾਰ ਹੋ ਜਾਣ ਅਤੇ ਇਕ ਹੋਰ ਕਰਿੰਦੇ ਵੱਲੋਂ ਇਹ ਕਹਿਣਾ ਕਿ ਆਪੇ ਲੱਭ ਲਓ ਜੇ ਕੁਝ ਲੱਭਦਾ ਹੈ, ਤੋਂ ਇਨ੍ਹਾਂ ਤਿੰਨਾਂ ਦੀ ਮਾਮਲੇ ਵਿੱਚ ਸ਼ਮੂਲੀਅਤ ਸਾਫ ਸਾਹਮਣੇ ਆ ਗਈ।

Sort:  

https://wortheum.news/@sumitgarg#
Please follow me and like my News 👆👆👆