ਕਾਲੋਨਾਈਜ਼ਰ ਦੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਸਿੰਘ ਇਯਾਲੀ ਨੇ CM ਮਾਨ ਨਾਲ ਕੀਤੀ ਮੁਲਾਕਾਤ

in #punjab2 years ago

ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਕਾਲੋਨਾਈਜ਼ਰ ਦਾ ਮੁੱਦਾ ਚੁੱਕਿਆ। ਸੀ.ਐੱਮ. ਮਾਨ ਨੇ ਵੀ ਉਨ੍ਹਾਂ ਨੂੰ ਇਹ ਮੁੱਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਰਜਿਸਟਰੀਆਂ ਬੰਦ ਹਨ ਤੇ ਇਸ ਦਾ ਕੋਈ ਹੱਲ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀਆਂ ਦੂਰੀਆਂ ਨੂੰ ਲੈ ਕੇ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਾਰਾਜਗੀ ਤਾਂ ਹੁੰ ਰਹੰਦੀ ਹੈ ਤੇ ਪਰਿਵਾਰ ਵਿੱਚ ਜੇ ਕੋਈ ਗੱਲ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ। ਪਰ ਮੈਂ ਕਿਸੇ ਪਾਰਟੀ ਵਿੱਚ ਨਹੀਂ ਜਾ ਰਿਹਾ।