ਬੱਚਾ ਨਹੀਂ ਪੀਂਦਾ ਦੁੱਧ? ਅਪਣਾਓ ਇਹ 4 ਵਧੀਆ ਵਿਕਲਪ

in #punjab2 years ago

ਦੁੱਧ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਦੁੱਧ ਦਾ ਆਪਣਾ ਖ਼ਾਸ ਮਹੱਤਵ ਹੈ। ਪੈਦਾ ਹੋਣ 'ਤੇ ਬੱਚਾ ਮਾਂ ਦੇ ਦੁੱਧ ਨਾਲ ਆਪਣਾ ਪੋਸ਼ਣ ਹਾਸਲ ਕਰਦਾ ਹੈ ਅਤੇ ਬਾਅਦ ਵਿੱਚ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ ਤਾਂ ਮਾਪੇ ਉਸਨੂੰ ਗਾਂ ਜਾਂ ਮੱਝ ਦਾ ਦੁੱਧ ਦੇਣਾ ਸ਼ੁਰੂ ਕਰਦੇ ਹਨ ਤਾਂ ਜੋ ਬੱਚੇ ਨੂੰ ਪੋਸ਼ਣ ਮਿਲ ਸਕੇ ਅਤੇ ਬੱਚੇ ਦਾ ਵਿਕਸ ਹੋ ਸਕੇ। ਦੁੱਧ ਕੈਲਸ਼ੀਅਮ ਨਾਲ ਭਰਪੂਰ ਭੋਜਨ ਹੈ ਅਤੇ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਸਭ ਤੋਂ ਮਹੱਤਵਪੂਰਨ ਤੱਤ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

ਵੈਸੇ ਤਾਂ ਬੱਚੇ ਨੂੰ ਇੱਕ ਸਾਲ ਤੋਂ ਬਾਅਦ ਹੀ ਬਾਹਰ ਦਾ ਦੁੱਧ ਦਿੱਤਾ ਜਾਂਦਾ ਹੈ ਪਰ ਕਈ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਦੁੱਧ ਨਹੀਂ ਪੀਂਦੇ ਅਤੇ ਮਾਪੇ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਫਸ ਜਾਂਦੇ ਹਨ ਕਿ ਕੀਤਾ ਜਾਵੇ।ਅੱਜ ਅਸੀਂ ਤੁਹਾਨੂੰ ਦੁੱਧ ਦੇ ਕੁੱਝ ਅਜਿਹੇ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਨੂੰ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ ਅਤੇ ਉਹਨਾਂ ਦੇ ਪੋਸ਼ਣ ਵਿੱਚ ਵੀ ਕਿਸੇ ਤਰ੍ਹਾਂ ਦੇ ਕਮੀ ਨਹੀਂ ਆਵੇਗੀ। ਜੇਕਰ ਤੁਹਾਡਾ ਬੱਚਾ ਗਾਂ ਜਾਂ ਮੱਝ ਦਾ ਦੁੱਧ ਨਹੀਂ ਪੀਂਦਾ ਤਾਂ ਤੁਸੀਂ ਆਪਣੇ ਬੱਚੇ ਨੂੰ ਸੋਇਆ ਮਿਲਕ, ਕੋਕੋਨਟ ਮਿਲਕ, ਬਦਾਮ ਮਿਲਕ ਅਤੇ ਓਟ ਮਿਲਕ ਦੇ ਸਕਦੇ ਹੋ। ਇਹ ਸਾਰੇ ਵੀ ਪੋਸ਼ਣ ਵਿੱਚ ਭਰਪੂਰ ਹੁੰਦੇ ਹਨ।ਜੇਕਰ ਕੈਲਸ਼ੀਅਮ ਦੀ ਗੱਲ ਕਰੀਏ ਤਾਂ ਸੋਇਆ ਦੁੱਧ ਦੇ ਸੇਵਨ ਨਾਲ ਕੈਲਸ਼ੀਅਮ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 100 ਗ੍ਰਾਮ ਸੋਇਆਬੀਨ ਵਿੱਚ 239 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿੱਥੇ ਤਕ ਕੋਕੋਨਟ ਮਿਲਕ ਦੀ ਗੱਲ ਹੈ ਤਾਂ ਇਸ ਵਿੱਚ 0.51 ਗ੍ਰਾਮ ਪ੍ਰੋਟੀਨ, 5.08 ਗ੍ਰਾਮ ਕੁੱਲ ਚਰਬੀ ਅਤੇ 7.12 ਗ੍ਰਾਮ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ। 1 ਕੱਪ ਕੋਕੋਨਟ ਮਿਲਕ ਵਿੱਚ 76 ਕੈਲੋਰੀਆਂ ਹੁੰਦੀਆਂ ਹਨ।

ਬਦਾਮ ਤਾਂ ਵੈਸੇ ਹੀ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਜੇਕਰ ਬਦਾਮ ਮਿਲਕ ਵਿੱਚ ਮੌਜੂਦ ਤੱਤਾਂ ਦੀ ਗੱਲ ਕਰੀਏ ਤਾਂ ਇਸ ਦੇ ਇੱਕ ਕੱਪ ਦੁੱਧ ਵਿੱਚ 1.44 ਗ੍ਰਾਮ ਪ੍ਰੋਟੀਨ, 2.88 ਗ੍ਰਾਮ ਕੁੱਲ ਚਰਬੀ, 1.42 ਗ੍ਰਾਮ ਕਾਰਬੋਹਾਈਡਰੇਟ, 481 ਮਿਲੀਗ੍ਰਾਮ ਕੈਲਸ਼ੀਅਮ ਅਤੇ 0.85 ਮਿਲੀਗ੍ਰਾਮ ਆਇਰਨ ਹੁੰਦਾ ਹੈ। ਅੱਜ-ਕੱਲ੍ਹ ਓਟਸ ਖਾਣ ਦਾ ਬਹੁਤ ਚਲਣ ਹੈ ਕਿਉਂਕਿ ਇਸ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਜ਼ਰੂਰੀ ਪੋਸ਼ਕ ਮੌਜੂਦ ਹੁੰਦੇ ਹਨ। ਇੱਕ ਕੱਪ ਓਟ ਦੁੱਧ 130 kcal ਊਰਜਾ ਪ੍ਰਦਾਨ ਕਰਦਾ ਹੈ। ਇਸ ਤੋਂ ਇਸ ਵਿੱਚ 4 ਗ੍ਰਾਮ ਪ੍ਰੋਟੀਨ, 2.5 ਗ੍ਰਾਮ ਕੁੱਲ ਚਰਬੀ, 24 ਗ੍ਰਾਮ ਕਾਰਬੋਹਾਈਡਰੇਟ ਅਤੇ 350 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ।Untitled-1-110-16635886183x2.jpgUntitled-1-110-16635886183x2.jpg