ਸਿਮਰਜੀਤ ਮਾਨ ਨੇ ਕਿਹਾ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਬਿਆਨ ਤੋ ਮੁਕਰਾਗਾ ਨਹੀ

in #punjab2 years ago

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਜਾਣਗੇ ਤਾਂ ਕਿਰਪਾਨ ਲੈ ਕੇ ਸੰਸਦ ਜਾਣਗੇ।
ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ਕਾਰਨ ਸੁਰਖੀਆਂ 'ਚ ਆਏ ਸਿਮਰਨਜੀਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਹ ਭਗਤ ਸਿੰਘ 'ਤੇ ਦਿੱਤੇ ਬਿਆਨ 'ਤੇ ਕਾਇਮ ਹਨ ਅਤੇ ਅੱਗੇ ਵੀ ਕਾਇਮ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਦਾਦਾ ਜੀ ਨੇ ਜਨਰਲ ਡਾਇਰ ਨੂੰ ਸਿਰੋਪਾਓ ਦੇ ਕੇ ਕੁਝ ਵੀ ਗਲਤ ਨਹੀਂ ਕੀਤਾ, ਪਰ ਅਜਿਹਾ ਕਰਕੇ ਉਨ੍ਹਾਂ ਨੇ ਦਰਬਾਰ ਸਾਹਿਬ ਨੂੰ ਡਾਇਰ ਦੇ ਹਮਲੇ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਮੈਂ ਮੁਆਫੀ ਨਹੀਂ ਮੰਗ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਮੁਆਫੀ ਮੰਗਣੀ ਹੈ ਤਾਂ ਉਸ ਪ੍ਰਮਾਤਮਾ ਤੋਂ ਇੱਜ਼ਤ ਮੰਗੋ, ਜਿਸ ਨੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾ ਕੇ ਦਿੱਤਾ ਹੈ।n405203914165812700953015144d101c4da7fd06d65d8910694b4a4c0ecd06a0c3cfeb701fd2406ad06971.jpg