ਸਰਕਾਰੀ ਸਕੂਲਾ ਚ ਘਟੀ ਦਾਖਲਿਆ ਦੀ ਗਿਣਤੀ

in #punjab2 years ago

ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ’ਚ ਭਾਰੀ ਕਮੀ ਆਈ ਹੈ। ਇਸ ਕਮੀ ਨੂੰ ਲੈ ਕੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਕ ਦੂਜੇ ’ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ ਹਨ। ਪਰਗਟ ਸਿੰਘ ਨੇ ਸਿੱਖਿਆ ਖੇਤਰ ’ਚ ਦਿੱਲੀ ਮਾਡਲ ਦੇ ਕ੍ਰੈਸ਼ ਹੋਣ ਦੀ ਗੱਲ ਕਹੀ ਤਾਂ ਜਵਾਬ ’ਚ ਹਰਜੋਤ ਬੈਂਸ ਨੇ ਕਿਹਾ, ਆਪਣੀ ਨਾਕਾਮੀ ਨੂੰ ਦੂਜਿਆਂ ਦੇ ਮੋਢੇ ’ਤੇ ਨਾ ਸੁੱਟੋ।ਪੰਜਾਬ ’ਚ ਕੋਰੋਨਾ ਕਾਲ ’ਚ 2020-21 ਦੌਰਾਨ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ਦੀ ਗਿਣਤੀ 30.40 ਲੱਖ ਤਕ ਪਹੁੰਚ ਗਈ ਸੀ। ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਣ ਨਾਲ ਸਿੱਖਿਆ ਵਿਭਾਗ ਖ਼ਾਸਾ ਉਤਸ਼ਾਹਿਤ ਸੀ। ਪਰ ਚਾਲੂ ਵਿੱਤੀ ਵਰ੍ਹੇ ’ਚ ਇਹ ਗਿਣਤੀ ਘਟ ਕੇ 28.36 ਲੱਖ ਤਕ ਪਹੁੰਚ ਗਈ ਹੈ।n4058681521658380621497b9fd5939babe27e541438c6a565668c7c133c4f8f11aff9df4a86693b6b20b12.jpg