ਪੰਜਾਬ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਗਰਭਵਤੀ ਔਰਤ ਦੀ ਕਰ ਦਿਤੀ ਨਲਬੰਦੀ

in #punjab2 years ago

ਅੰਮ੍ਰਿਤਸਰ : ਦੋ ਬੱਚਿਆਂ ਦੇ ਜਨਮ ਤੋਂ ਬਾਅਦ ਨਵਜੋਤ ਕੌਰ ਦੀ ਸਿਵਲ ਹਸਪਤਾਲ ਤੋਂ ਨਲਬੰਦੀ ਕਰਵਾਈ ਗਈ। ਇਹ ਪਰਿਵਾਰ ਨਿਯੋਜਨ ਦਾ ਵਧੀਆ ਵਿਕਲਪ ਹੈ ਪਰ ਇੱਥੇ ਜੋ ਹੋਇਆ ਉਸ ਨੇ ਇਸ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਨਵਜੋਤ ਕੌਰ ਦੇ ਗਰਭਵਤੀ ਹੋਣ ’ਤੇ ਉਸ ਦੀ ਨਲਬੰਦੀ ਕੀਤੀ ਗਈ ਸੀ। ਅਲਟਰਾਸਾਊਂਡ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ।
ਅੰਮ੍ਰਿਤਸਰ ਦੇ ਛੇਹਰਟਾ ਦੀ ਰਹਿਣ ਵਾਲੀ ਨਵਜੋਤ ਕੌਰ ਨੇ ਦੱਸਿਆ ਕਿ ਉਸ ਦੇ ਇਕ ਲਡ਼ਕੇ ਦੀ ਉਮਰ ਪੰਜ ਸਾਲ ਹੈ, ਜਦਕਿ ਦੂਜੇ ਦੀ ਉਮਰ ਸਾਢੇ ਤਿੰਨ ਸਾਲ ਹੈ। ਇਸ ਸਾਲ 12 ਮਾਰਚ ਨੂੰ ਮੈਂ ਸਿਵਲ ਹਸਪਤਾਲ ਤੋਂ ਨਲਬੰਦੀ ਕਰਵਾਈ ਸੀ। ਇਸ ਤੋਂ ਬਾਅਦ ਅਸੀਂ ਦੋ ਬੱਚਿਆਂ ਦੀ ਖੁਸ਼ਹਾਲ ਦੁਨੀਆਂ ਵਿਚ ਨਿਸ਼ਚਿਤ ਹੋ ਗਏ। 14 ਜੁਲਾਈ ਨੂੰ ਪੇਟ ’ਚ ਦਰਦ ਸ਼ੁਰੂ ਹੋਣ ’ਤੇ ਉਸ ਨੇ ਸਿਵਲ ਹਸਪਤਾਲ ’ਚ ਹੀ ਗਾਇਨੀਕੋਲੋਜਿਸਟ ਤੋਂ ਆਪਣੀ ਜਾਂਚ ਕਰਵਾਈ। ਡਾਕਟਰ ਨੇ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਡਾਕਟਰ ਨੇ ਦੱਸਿਆ ਕਿ ਉਹ ਵੀਹ ਹਫ਼ਤੇ ਤਿੰਨ ਦਿਨਾਂ ਦੀ ਗਰਭਵਤੀ ਹੈ। ਡਾਕਟਰ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਲਟਰਾਸਾਊਂਡ ਦੇ ਮੁਤਾਬਕ ਡਾਕਟਰ ਨੇ ਦੱਸਿਆ ਕਿ ਉਹ ਵੀਹ ਹਫਤੇ ਭਾਵ ਪੰਜ ਮਹੀਨੇ ਦੀ ਗਰਭਵਤੀ ਹੈ।

ਨਵਜੋਤ ਅਨੁਸਾਰ ਉਸ ਨੇ 14 ਜੁਲਾਈ ਨੂੰ ਨਲਬੰਦੀ ਕਰਵਾਈ ਸੀ। ਅਲਟਰਾਸਾਊਂਡ ਦੀ ਰਿਪੋਰਟ ਦੇ ਆਧਾਰ ’ਤੇ ਉਹ ਜੂਨ ਤੋਂ ਗਰਭਵਤੀ ਸੀ। ਇਸ ਤੋਂ ਸਪੱਸ਼ਟ ਹੈ ਕਿ ਉਹ ਨਲਬੰਦੀ ਤੋਂ ਇਕ ਮਹੀਨਾ ਪਹਿਲਾਂ ਗਰਭਵਤੀ ਹੋ ਗਈ ਸੀ। ਇਸ ਦੇ ਬਾਵਜੂਦ ਉਸ ਦੀ ਨਲਬੰਦੀ ਕਰ ਦਿੱਤੀ ਗਈ।n40520706016581263655076711394c4fef77908933e76c2499093fe582a89cba6b01f25cb2167f240f21d3.jpg