ਵਿਜੀਲੈਂਸ ਨੇ ਕਾਂਸਟੇਬਲ ਤੇ ਸੇਵਾਮੁਕਤ ਡੀਐਸਪੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

in #punjab2 years ago

ਹਰਿਆਣਾ ਵਿਜੀਲੈਂਸ ਦੀ ਸੋਨੀਪਤ ਟੀਮ ਨੇ ਰਾਜਸਥਾਨ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਇੱਕ ਸੇਵਾਮੁਕਤ ਡੀਐਸਪੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵਾਂ ਪਿਛਲੇ ਕਾਫੀ ਸਮੇਂ ਤੋਂ ਇਕ ਨੌਜਵਾਨ ਤੋਂ ਇਕ ਮਾਮਲੇ 'ਚ ਉਸ ਦਾ ਨਾਂ ਹਟਾਉਣ ਲਈ ਰਿਸ਼ਵਤ ਦੀ ਮੰਗ ਕਰ ਰਹੇ ਸਨ। ਅੱਜ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ, ਤਾਂ ਜੋ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਸੋਨੀਪਤ ਦੇ ਓਮੈਕਸ ਸਿਟੀ ਦੇ ਰਹਿਣ ਵਾਲੇ ਮਨੀਸ਼ ਭਾਰਦਵਾਜ ਅਨੁਸਾਰ ਜੈਪੁਰ 'ਚ ਰਹਿਣ ਵਾਲੇ ਹਵਾਲਾ ਕਾਰੋਬਾਰੀ ਇਨ੍ਹਾਂ ਨਾਲ ਮਿਲ ਕੇ ਮੇਰੇ ਤੋਂ 20 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਕੋਲੋਂ ਕਰੀਬ 15 ਲੱਖ ਰੁਪਏ ਲੈ ਵੀ ਲਏ ਹਨ। ਇਹ ਲੋਕ ਮੈਨੂੰ ਡਰਾ ਰਹੇ ਸਨ ਕਿ ਤੈਨੂੰ ਝੂਠੇ ਕੇਸ ਵਿੱਚ ਫਸਾਉਣਗੇ। ਇਨ੍ਹਾਂ ਨੇ ਜੈਪੁਰ ਦੇ ਇਕ ਹਵਾਲਾ ਕਾਰੋਬਾਰੀ ਨਾਲ ਮਿਲ ਕੇ ਮੇਰੇ 'ਤੇ ਝੂਠਾ ਕੇਸ ਦਰਜ ਕਰਵਾਇਆ।ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਰਾਜਸਥਾਨ ਪੁਲਿਸ ਦੇ ਸੇਵਾਮੁਕਤ ਡੀਐਸਪੀ ਸ਼ੈਲੇਂਦਰ ਸਿੰਘ ਅਤੇ ਜੈਪੁਰ ਦੇ ਚਿਤਰਕੂਟ ਥਾਣੇ ਦੇ ਐਸਐਚਓ ਦੇ ਰੀਡਰ ਕਾਂਸਟੇਬਲ ਦਸ਼ਰਥ ਸਿੰਘ ਸ਼ਾਮਲ ਹਨ।
ਸੋਨੀਪਤ ਵਿਜੀਲੈਂਸ ਟੀਮ ਦੇ ਇੰਚਾਰਜ ਅਨਿਲ ਨੇ ਦੱਸਿਆ ਕਿ ਮਨੀਸ਼ ਨਾਮਕ ਨੌਜਵਾਨ ਦੀ ਸ਼ਿਕਾਇਤ 'ਤੇ ਰਾਜਸਥਾਨ ਪੁਲਿਸ ਦੇ ਸੇਵਾਮੁਕਤ ਡੀਐਸਪੀ ਸ਼ੈਲੇਂਦਰ ਸਿੰਘ ਅਤੇ ਚਿਤਰਕੂਟ ਥਾਣੇ ਦੇ ਐਸਐਚਓ ਰੀਡਰ ਦਸ਼ਰਥ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਦੋਵਾਂ ਦੇ ਕਬਜ਼ੇ 'ਚੋਂ ਰਿਸ਼ਵਤ ਦੇ 80 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ, ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।

Sort:  

https://wortheum.news/@kunalagrawal#
👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻
Sir/Ma'am please follow me and like my news.🙏🏻🙏🏻