ਸਵਾਲ ਪੁੱਛਣ 'ਤੇ ਭੜਕ ਗਿਆ ਭਾਜਪਾ ਵਿਧਾਇਕ, ਔਰਤ ਨਾਲ ਬਦਸਲੂਕੀ ਤੇ ਗਾਲ਼ਾਂ ਕੱਢੀਆਂ

in #punjab2 years ago

ਕਰਨਾਟਕ ਵਿਚ ਭਾਜਪਾ ਵਿਧਾਇਕ ਅਰਵਿੰਦ ਲਿੰਬਾਵਲੀ ਦਾ ਇਕ ਔਰਤ ਨਾਲ ਬਦਸਲੂਕੀ ਕਰਨ ਦਾ ਕਥਿਤ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਭਾਜਪਾ ਵਿਧਾਇਕ ਨੂੰ ਔਰਤ ਨਾਲ ਦੁਰਵਿਵਹਾਰ ਕਰਦੇ ਦੇਖਿਆ ਜਾ ਸਕਦਾ ਹੈ।

ਭਾਜਪਾ ਵਿਧਾਇਕ ਨੇ ਨਾ ਸਿਰਫ਼ ਔਰਤ ਨਾਲ ਬਦਸਲੂਕੀ ਕੀਤੀ, ਸਗੋਂ ਉਸ ਨੂੰ ਗਾਲ਼ਾਂ ਵੀ ਕੱਢੀਆਂ। ਭਾਜਪਾ ਵਿਧਾਇਕ ਅਰਵਿੰਦ ਲਿੰਬਾਵਲੀ ਉਸ ਸਮੇਂ ਗੁੱਸੇ ਵਿੱਚ ਆ ਗਏ ਜਦੋਂ ਪੀੜਤ ਔਰਤ ਨੇ ਵਿਧਾਇਕ ਨੂੰ ਸ਼ਿਕਾਇਤ ਪੱਤਰ ਸੌਂਪਣ ਅਤੇ ਭਾਰੀ ਮੀਂਹ ਤੋਂ ਬਾਅਦ ਬੈਂਗਲੁਰੂ ਦੇ ਵਰਥੁਰ ਖੇਤਰ ਨਾਲ ਸਬੰਧਤ ਕੁਝ ਮੁੱਦਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ।