IPL ਖ਼ਿਤਾਬ ਜਿੱਤਣ ਤੋਂ ਬਾਅਦ ਹੁਣ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ ਹਾਰਦਿਕ ਪੰਡਯਾ

in #punjab2 years ago (edited)

ਅਹਿਮਦਾਬਾਦ- ਪੰਜ ਆਈ. ਪੀ. ਐੱਲ. ਫਾਈਨਲ ਤੇ ਪੰਜ ਖ਼ਿਤਾਬ। ਖ਼ਿਤਾਬ ਦੇ ਰੂਪ 'ਚ ਆਪਣੇ ਘਰੇਲੂ ਸੂਬੇ ਗੁਜਰਾਤ ਲਈ ਪਹਿਲੇ ਆਈ. ਪੀ. ਐੱਲ. ਤੇ ਫਾਈਨਲ 'ਚ ਜਿੱਤ ਦੇ ਨਾਲ 'ਪਲੇਅਰ ਆਫ਼ ਦਿ ਮੈਚ' ਵਾਲਾ ਪ੍ਰਦਰਸ਼ਨ। ਹਾਰਦਿਕ ਪੰਡਯਾ ਦੀ ਖ਼ਿਤਾਬ ਜਿੱਤਣ ਵਾਲੀ ਭੁੱਖ ਅਜੇ ਘੱਟ ਨਹੀਂ ਹੋਈ ਹੈ ਤੇ ਉਹ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ। ਹਾਰਦਿਕ ਨੇ ਫਾਈਨਲ ਦੇ ਬਾਅਦ ਕਿਹਾ, 'ਮੈਂ ਵਿਸ਼ਵ ਕੱਪ ਜਿੱਤਣ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਸਕਦਾ ਹਾਂ। ਭਾਰਤ ਲਈ ਖੇਡਣਾ ਹਮੇਸਾ ਲਈ ਸੁਫ਼ਨੇ ਦੇ ਸੱਚ ਹੋਣ ਜਿਹਾ ਹੁੰਦਾ ਹੈ। ਮੈਨੂੰ ਲਾਂਗ ਟਰਮ, ਸ਼ਾਰਟ ਟਰਮ ਗੋਲ ਦਾ ਨਹੀਂ ਪਤਾ ਪਰ ਮੈਂ ਭਾਰਤ ਲਈ ਯਕੀਨੀ ਤੌਰ 'ਤੇ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ।'IMG_20220602_124149.jpg