ਮੁੰਡੇ ਅਤੇ ਕੁੜੀਆਂ ਲਈ ਵੱਖ-ਵੱਖ ਸਕੂਲ ਨਹੀਂ ਹੋਣਗੇ, ਇਸ ਸੂਬੇ 'ਚ ਹੁਕਮ ਹੋਏ ਜਾਰੀ

in #punjab2 years ago

ਕੇਰਲ 'ਚ ਅਗਲੇ ਅਕਾਦਮਿਕ ਸਾਲ ਤੋਂ ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਸਕੂਲ ਨਹੀਂ ਹੋਣਗੇ, ਸਗੋਂ ਸਿਰਫ 'ਕੋ-ਐਡ' (ਸਹਿ-ਵਿਦਿਅਕ) ਸਕੂਲ ਹੋਣਗੇ। ਕੇਰਲ ਦੀ ਬਾਲ ਅਧਿਕਾਰ ਕਮੇਟੀ ਨੇ ਸੂਬੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਇਹ ਹੁਕਮ ਦਿੱਤਾ ਹੈ। ਕੁੜੀਆਂ ਅਤੇ ਮੁੰਡੇ ਇੱਕ 'ਕੋ-ਐਡ' ਸਕੂਲ ਵਿੱਚ ਇਕੱਠੇ ਪੜ੍ਹਦੇ ਹਨ।

ਕੇਰਲ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਇੱਕ ਇਤਿਹਾਸਕ ਹੁਕਮ ਵਿੱਚ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਅਕਾਦਮਿਕ ਸਾਲ 2023-24 ਤੋਂ ਦੱਖਣੀ ਰਾਜ ਵਿੱਚ ਸਿਰਫ਼ ਸਹਿ-ਵਿਦਿਅਕ ਸੰਸਥਾਵਾਂ ਹੀ ਹੋਣ। ਕਮੇਟੀ ਨੇ ਇਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ 'ਤੇ ਪ੍ਰਮੁੱਖ ਸਕੱਤਰ (ਜਨਰਲ ਸਿੱਖਿਆ), ਪਬਲਿਕ ਐਜੂਕੇਸ਼ਨ ਦੇ ਡਾਇਰੈਕਟਰਾਂ ਅਤੇ ਸਟੇਟ ਕੌਂਸਲ ਆਫ ਐਜੂਕੇਸ਼ਨ, ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ) ਨੂੰ ਇਸ ਸਬੰਧ ਵਿਚ ਕਾਰਜ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।1658486607_Kerala-govt-will-start-Co-Ed-education-on-new-educational-session-from-2023-2024-16584866073x2.jpgਹੁਕਮਾਂ ਅਨੁਸਾਰ ਸਹਿ-ਵਿਦਿਅਕ ਪ੍ਰਣਾਲੀ ਨੂੰ ਲਾਗੂ ਕਰਨ ਸਬੰਧੀ ਵਿਸਥਾਰਤ ਰਿਪੋਰਟ 90 ਦਿਨਾਂ ਦੇ ਅੰਦਰ ਕਮਿਸ਼ਨ ਨੂੰ ਸੌਂਪਣੀ ਹੋਵੇਗੀ। ਸਰਕਾਰੀ ਅੰਕੜਿਆਂ ਅਨੁਸਾਰ ਕੇਰਲ ਵਿੱਚ ਸਿਰਫ਼ ਕੁੜੀਆਂ ਲਈ 280 ਅਤੇ ਲੜਕਿਆਂ ਲਈ 164 ਸਕੂਲ ਹਨ।