ਮੀਤ ਹੇਅਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ODI ਲੜੀ ਜਿੱਤਣ ਤੇ ਦਿੱਤੀ ਵਧਾਈ

in #punjab2 years ago

ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿੱਚ 23 ਸਾਲਾਂ ਬਾਅਦ ODI ਲੜੀ ਜਿੱਤਣ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉੱਪਰ ਟਵੀਟ ਕਰ ਇਸ ਜਿੱਤ ਦੀ ਖਾਸ ਤਰੀਕੇ ਨਾਲ ਵਧਾਈ ਦਿੱਤੀਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿੱਚ 23 ਸਾਲਾਂ ਬਾਅਦ ODI ਲੜੀ ਜਿੱਤਣ ਦੀ ਵਧਾਈ। ਭਾਰਤੀ ਨੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ 2-0 ਦੀ ਲੀਡ ਬਣਾਈ। 333 ਦੌੜਾਂ ਦੇ ਵਿਸ਼ਾਲ ਸਕੋਰ ਵਿੱਚ ਕਪਤਾਨ।ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਦੇ ਹੋਏ ਲਿਖਿਆ, 'ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿੱਚ 23 ਸਾਲਾਂ ਬਾਅਦ ODI ਲੜੀ ਜਿੱਤਣ ਦੀ ਵਧਾਈ। ਭਾਰਤੀ ਨੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ 2-0 ਦੀ ਲੀਡ ਬਣਾਈ। 333 ਦੌੜਾਂ ਦੇ ਵਿਸ਼ਾਲ ਸਕੋਰ ਵਿੱਚ ਕਪਤਾਨ @ImHarmanpreet (143*) ਤੇ @imharleenDeol (58) ਨੇ 113 ਦੌੜਾਂ ਦੀ ਸਾਂਝੇਦਾਰੀ ਹੋਈ। ਦੋਵਾਂ ਨੂੰ ਮੁਬਾਰਕਾਂ।23 ਸਾਲ ਦਾ ਇੰਤਜ਼ਾਰ ਕੀਤਾ ਖਤਮ

ਕਾਬਿਲੇਗੌਰ ਹੈ ਕਿ ਭਾਰਤੀ ਮਹਿਲਾ ਟੀਮ ਨੇ ਵੀ ਕਰੀਬ 23 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ ਹੈ। ਉਸਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤੀ। ਇੰਗਲੈਂਡ 'ਚ ਵਨਡੇ 'ਚ ਸਭ ਤੋਂ ਜ਼ਿਆਦਾ ਦੁਵੱਲੀ ਸੀਰੀਜ਼ ਜਿੱਤਣ ਦੇ ਮਾਮਲੇ 'ਚ ਭਾਰਤੀ ਟੀਮ ਨਿਊਜ਼ੀਲੈਂਡ ਦੇ ਨਾਲ ਸੰਯੁਕਤ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਦੋਵੇਂ ਟੀਮਾਂ ਹੁਣ ਤੱਕ ਇੰਗਲੈਂਡ ਦੀ ਧਰਤੀ 'ਤੇ ਦੋ ਵਾਰ ਵਨਡੇ ਸੀਰੀਜ਼ ਜਿੱਤ ਚੁੱਕੀਆਂ ਹਨ।Takht-Hazur-Sahib-Nanded-31-16638167453x2.jpg