ਪੜ੍ਹਾਈ 'ਤੇ ਦਫਤਰ ਦੇ ਕੰਮਾਂ ਨੂੰ ਆਸਾਨ ਕਰਨਗੇ Google Doc ਦੇ ਇਹ Tips

in #punjab2 years ago

ਡਾਕੂਮੈਂਟ ਫਾਈਲ ਬਣਾਉਣ ਲਈ ਪਹਿਲਾਂ ਸਾਨੂੰ ਮਾਈਕ੍ਰੋਸਾਫਟ ਵਰਡ ਉੱਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਗੂਗਲ ਦੇ ਇੱਕ ਟੂਲ ਦੀ ਮਦਦ ਨਾਲ ਅਸੀਂ ਇਸ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਜੀ ਤੁਸੀਂ ਸਹੀ ਸਮਝੇ ਅਸੀਂ ਗੱਲ ਕਰ ਰਹੇ ਹਾਂ ਗੂਗਲ ਡੌਕਸ ਦੀ। ਜਿੱਥੇ ਮਾਈਕ੍ਰੋਸਾਫਟ ਵਰਡ ਦੀ ਵਰਤੋਂ ਕਰਨ ਲਈ ਸਾਨੂੰ ਪਹਿਲਾਂ ਇਸ ਨੂੰ ਖਰੀਦਣਾ ਪੈਂਦਾ ਹੈ, ਉੱਥੇ ਹੀ ਗੂਗਲ ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕਰਦਾ ਹੈ। ਗੂਗਲ ਡੌਕਸ ਦੀ ਇੱਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਚਲਾਉਣ ਲਈ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਨੂੰ ਕੋਈ ਅਪ-ਟੂ-ਡੇਟ ਹੋਣ ਦੀ ਲੋੜ ਨਹੀਂ। ਇਹ ਪੁਰਾਣੇ ਪੀਸੀ ਤੇ ਲੈਪਟਾਪ ਉੱਤੇ ਵੀ ਆਸਾਨੀ ਨਾਲ ਚੱਲ ਜਾਂਦਾ ਹੈ, ਕਿਉਂਕਿ ਇਸ ਦੀ ਵਰਤੋਂ ਕਰਨ ਲਈ ਤੁਹਾਡੇ ਕੋਲ ਜੀਮੇਲ ਆਈਡੀ ਤੇ ਇੰਟਰਨੈਟ ਕਨੈਕਸ਼ਨ ਹੋਣ ਚਾਹੀਦਾ ਹੈ। ਦਰਅਸਲ ਗੂਗਲ ਡੌਕਸ ਇੱਕ ਬ੍ਰਾਊਜ਼ਰ ਬੇਸਡ ਵਰਡ ਪ੍ਰੋਸੈਸਰ ਹੈ।ਇਸ ਵਿੱਚ ਆਸਾਨੀ ਨਾਲ ਨਵੇਂ ਡਾਕੂਮੈਂਟ ਬਣਾਏ, ਐਡਿਟ ਕੀਤੇ ਜਾ ਸਕਦੇ ਹਨ। ਇਸ ਲਗਾਤਾਰ ਤੁਹਾਡੀ ਜੀਮੇਲ ਦੇ ਨਾਲ ਸਿੰਕ ਰਹਿੰਦਾ ਹੈ ਤਾਂ ਇਸ ਦਾ ਡਾਟਾ ਕ੍ਰਪਟ ਹੋਣ ਦੇ ਚਾਂਸ ਵੀ ਨਾ ਦੇ ਬਰਾਬਰ ਹਨ ਤੇ ਡਾਕੂਮੈਂਟ ਸ਼ੇਅਰਿੰਗ ਵੀ ਇਸ ਵਿੱਚ ਆਸਾਨ ਹੈ। ਗੂਗਲ ਡੌਕਸ ਨੂੰ ਕਿਸੇ ਵੀ ਪਲੈਟਫਾਰਮ ਉੱਤੇ ਸ਼ੇਅਰ ਕੀਤਾ ਜਾ ਸਕਦਾ ਹੈ ਤੇ ਟੀਮ ਦੇ ਦੂਜਾ ਸਾਥੀਆਂ ਨੂੰ ਐਕਸੈਸ ਦੇ ਕੇ ਇੱਕੋ ਸਮੇਂ ਵਿੱਚ ਐਡਿਟ ਵੀ ਕੀਤਾ ਜਾ ਸਕਦਾ ਹੈ। ਜੇ ਤੁਸੀਂ ਗੂਗਲ ਡੌਕਸ ਨੂੰ ਨਵਾਂ ਨਵਾਂ ਵਰਤਣਾ ਸ਼ੁਰੂ ਕੀਤਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁੱਝ ਟਿਪਸ ਲੈ ਕੇ ਆਏ ਹਾਂ ਜੋ ਤੁਹਾਡੇ ਬਹੁਤ ਕੰਮ ਆਉਣਗੇTakht-Sri-Damdama-Sahib-Talwandi-Sabo-149-16638342463x2.jpg