ਕੌਮੀ ਮਾਰਗ ਦੀ ਅਣਦੇਖੀ ਬਣ ਰਹੀ ਹੈ ਹਾਦਸਿਆਂ ਦਾ ਕਾਰਨ

in #punjab2 years ago

ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ-07 ਦੇ ਮੈਂਟੀਨੈਂਸ ਵਿੰਗ ਵੱਲੋਂ ਸੜਕ ਦੀਆਂ ਤਰੁੱਟੀਆਂ ਦੂਰ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਰਗ ’ਤੇ ਸਥਿਤ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਰਿਸਰਚ ਅਤੇ ਹਸਪਤਾਲ ਹੋਣ ਕਾਰਨ ਮਰੀਜ਼ਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕੌਮੀ ਮਾਰਗ ਅਤੇ ਸਰਵਿਸ ਰੋਡ ’ਤੇ ਬਰਸਾਤੀ ਪਾਣੀ ਵੱਡੀ ਮਾਤਰਾ ਵਿੱਚ ਭਰ ਜਾਂਦਾ ਹੈ। ਬੱਸ ਚਾਲਕਾਂ ਵੱਲੋਂ ਤੇਜ਼ੀ ਨਾਲ ਲੰਘਣ ਕਾਰਨ ਦੁਪਹੀਆ ਵਾਹਨ ਚਾਲਕਾਂ ਉੱਪਰ ਗੰਦਾ ਪਾਣੀ ਪੈ ਜਾਂਦਾ ਹੈ, ਜੋ ਲੜਾਈ ਦਾ ਕਾਰਨ ਬਣ ਰਿਹਾ ਹੈ। ਹਾਲ ਹੀ ਵਿੱਚ ਵਾਪਰੇ ਅਜਿਹੇ ਇੱਕ ਮਾਮਲੇ ਵਿੱਚ ਮੋਟਰਸਾਈਕਲ ਸਵਾਰਾਂ ਨੇ ਬੱਸ ਅੱਡੇ ਵਿੱਚ ਬੱਸ ਰੋਕ ਕੇ ਖੂਬ ਲੜਾਈ ਕੀਤੀ। ਸੜਕ ਦੇ ਡਿਵਾਈਡਰ ਅਤੇ ਕਿਨਾਰਿਆਂ ’ਤੇ ਵੱਡਾ ਵੱਡਾ ਘਾਹ ਉੱਗਿਆ ਹੋਇਆ ਹੈ। ਜਿਸ ਨੂੰ ਖਾਣ ਲਈ ਲਾਵਾਰਸ ਪਸ਼ੂ ਪਹੁੰਚ ਜਾਂਦੇ ਹਨ ਅਤੇ ਸੜਕ ਵਿਚਕਾਰ ਖੜ੍ਹੇ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਮਾਰਬਲ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੌਮੀ ਮਾਰਗ ਦੇ ਡਿਵਾਈਡਰ ਵਿਚਕਾਰ ਟੁੱਟੀਆਂ ਟਾਈਲਾਂ ਅਤੇ ਮਾਰਬਲ ਦੇ ਟੁਕੜੇ ਸੁੱਟੇ ਜਾ ਰਹੇ ਹਨ, ਪਰ ਅਧਿਕਾਰੀ ਗੌਰ ਨਹੀਂ ਕਰ ਰਹੇ। ਸਰਵਿਸ ਰੋਡ ’ਤੇ ਰੇਤ ਜਮ੍ਹਾ ਹੋ ਗਈ ਹੈ, ਜਿਸ ਨਾਲ ਦੁਪਹੀਆ ਵਾਹਨ ਸਲਿੱਪ ਕਰ ਰਹੇ ਹਨ। ਹਾਦਸਿਆਂ ਕਾਰਨ ਨੁਕਸਾਨੇ ਗਏ ਸਾਈਨ ਬੋਰਡ ਵੀ ਉਸੇ ਤਰ੍ਹਾਂ ਪਏ ਹਨ।

nh07.jpg