ਸਰਕਾਰ 5 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਫ੍ਰੀ ਲੈਪਟਾਪ

in #punjab2 years ago

ਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮੱਦਦ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਮੇਂ ਸਮੇਂ ਤੇ ਕਈ ਯੋਜਨਾਵਾਂ ਲੈ ਕੇ ਆਉਂਦੀਆਂ ਹਨ। ਉਹਨਾਂ ਨੂੰ ਕਈ ਸਹੂਲਤਾ ਦਿੱਤੀਆਂ ਜਾਂਦੀਆਂ ਹਨ। ਜਿਵੇਂ ਲੜਕੀਆਂ ਨੂੰ ਸਾਇਕਲ ਵੰਡਣਾ ਅਜਿਹੀ ਹੀ ਇਕ ਸਹੂਲਤ ਹੈ। ਇਸੇ ਤਰ੍ਹਾਂ ਦਾ ਇਕ ਸੁਨੇਹਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰਾਲਾ 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੰਡਣ ਜਾ ਰਿਹਾ ਹੈ। ਇਸ ਸੁਨਹੇ ਦੇ ਨਾਲ ਇਕ ਲਿੰਕ ਵੀ ਦਿੱਤਾ ਗਿਆ ਹੈ, ਜਿਸ ਉੱਪਰ ਕਲਿਕ ਕਰਕੇ ਤੁਸੀਂ ਮੁਫ਼ਤ ਲੈਪਟਾਪ ਲਈ ਅਪਲਾਈ ਕਰ ਸਕਦੇ ਹੋ।ਪਰ ਇਸ ਮੈਸਿਜ ਵਿਚ ਸੱਚਾਈ ਕਿੰਨੀ ਹੈ? ਕੀ ਇਹ ਕੋਈ ਧੋਖਾਧੜੀ ਵਾਲਾ ਮੈਸਿਜ ਤਾਂ ਨਹੀਂ ਹੈ? ਇਸ ਸੰਬੰਧੀ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਹ ਮੈਸਿਜ ਫਰਜ਼ੀ ਹੈ। ਕੇਂਦਰ ਸਰਕਾਰ ਵੱਲੋਂ ਫਿਲਹਾਲ ਇਸ ਕਿਸਮ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਪੀਆਈਬੀ ਨੇ ਸੋਸ਼ਲ ਮੀਡੀਆਂ ਰਾਹੀਂ ਆਉਂਦੇ ਅਜਿਹੇ ਕਿਸੇ ਵੀ ਸੁਨਹੇ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।ਜ਼ਿਕਰਯੋਗ ਹੈ ਕਿ ਅੱਜਕੱਲ੍ਹ ਆਨਲਾਈਨ ਧੋਖਾਧੜੀ ਦਾ ਬਾਜ਼ਾਰ ਪੂਰੀ ਦਾ ਗਰਮ ਹੈ। ਹਰ ਰੋਜ਼ ਲੱਖਾਂ ਰੁਪਏ ਦੇ ਆਨਲਾਈਨ ਧੋਖੇ ਸਾਹਮਣੇ ਆਉਂਦੇ ਹਨ। ਸਿਰਫ਼ ਇਕ ਗਲਤ ਕਲਿੱਕ ਨਾਲ ਹੀ ਤੁਸੀਂ ਆਪਣਾ ਲੱਖਾਂ ਰੁਪਇਆ ਗੁਆ ਸਕਦੇ ਹਨ। ਇਸ ਲਈ ਹਰ ਵਿਅਕਤੀ ਦੀ ਸਮਝਦਾਰੀ ਹੀ ਉਸਨੂੰ ਅਜਿਹੇ ਧੋਖੇ ਤੋਂ ਬਚਾਅ ਸਕਦੀ ਹੈ। ਇਸ ਲਈ ਪਹਿਲੀ ਲੋੜ ਸੁਚੇਤ ਰਹਿਣ ਦੀ ਹੈ। ਜੇਕਰ ਕੋਈ ਵੀ ਅਜਿਹਾ ਸੁਨੇਹਾ ਤੁਹਾਨੂੰ ਸੋਸ਼ਲ ਮੀਡੀਆਂ ਜਾਂ ਟੈਕਸਟ ਮੈਸਿਜ ਆਦਿ ਕਿਸੇ ਵੀ ਢੰਗ ਨਾਲ ਪ੍ਰਾਪਤ ਹੁੰਦਾ ਹੈ ਤਾਂ ਉਸਦੀ ਤੱਥ ਜਾਂਚ ਜ਼ਰੂਰ ਕਰੋ।Takht-Sri-Damdama-Sahib-Talwandi-Sabo-148-16638336953x2.jpg