ਰਤਨ ਵਿਗਿਆਨ ਦੇ ਖ਼ੇਤਰ 'ਚ ਕਮਾ ਸਕਦੇ ਹੋ ਲੱਖਾ ਰੁਪਏ

in #punjab2 years ago

ਰਤਨ ਵਿਗਿਆਨ (Gemology) ਦੇ ਖੇਤਰ ਵਿੱਚ ਤੁਹਾਡੇ ਲਈ ਚੰਗੀਆਂ ਕਰੀਅਰ ਆਪਸ਼ਨ ਹਨ। ਇਸ ਖੇਤਰ ਵਿੱਚ ਕੰਮ ਕਰਕੇ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ। ਰਤਨ ਵਿਗਿਆਨੀ (Gemology) ਦਾ ਪੇਸ਼ਾ ਬਹੁਤ ਹੀ ਵਿਲੱਖਣ ਹੈ। ਜੋ ਲੋਕ ਰਤਨਾਂ ਪ੍ਰਤੀ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਉਹ ਰਤਨ ਵਿਗਿਆਨ ਵਿੱਚ ਮਾਹਰ ਬਣ ਕੇ ਆਪਣਾ ਇੱਕ ਸ਼ਾਨਦਾਰ ਕਰੀਅਰ ਬਣਾ ਸਕਦੇ ਹਨ। ਅਸਲ ਰਤਨ ਦੀ ਪਛਾਣ ਕਰਨਾ, ਉਨ੍ਹਾਂ ਦੀ ਪਰਖ ਕਰਨਾ ਰਤਨ ਵਿਗਿਆਨੀ ਦਾ ਕੰਮ ਹੈ। ਕਮਾਈ ਦੀ ਗੱਲ ਕਰੀਏ ਤਾਂ ਗਿਆਨ ਅਤੇ ਹੁਨਰ ਦੇ ਆਧਾਰ 'ਤੇ ਇਸ ਕਿੱਤੇ 'ਚ ਕੁਝ ਸਾਲ ਨੌਕਰੀ ਕਰਨ ਤੋਂ ਬਾਅਦ 15 ਤੋਂ 20 ਲੱਖ ਤੱਕ ਸਾਲਾਨਾ ਤਨਖਾਹ ਸ਼ੁਰੂ ਹੋ ਜਾਂਦੀ ਹੈ।

ਦੱਸ ਦੇਈਏ ਕਿ ਰਤਨਾਂ ਦੇ ਅਧਿਐਨ ਵਿੱਚ ਕੁਦਰਤੀ ਪੱਥਰਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਵੇਰਵੇ ਦਿੱਸੇ ਜਾਂਦੇ ਹਨ। ਰਤਨ ਵਿਚ ਮੌਜੂਦ ਖਾਮੀਆਂ ਅਤੇ ਚੰਗਿਆਈਆਂ ਦਾ ਮੁਲਾਂਕਣ ਕਰਨਾ ਸਿਖਾਇਆ ਜਾਂਦਾ ਹੈ। ਇਸ ਵਿੱਚ ਮੁਲਾਂਕਣ, ਛਾਂਟੀ, ਗਰੇਡਿੰਗ, ਡਿਜ਼ਾਈਨ, ਨਵੀਨਤਮ ਰੁਝਾਨਾਂ ਬਾਰੇ ਵਿਸਤ੍ਰਿਤ ਰੀਡਿੰਗ ਸ਼ਾਮਿਲ ਹੈ।