ਰਸ਼ਮਿਕਾ ਤੋਂ ਬਾਅਦ ਇਸ ਛੋਟੀ ਸ਼੍ਰੀਵੱਲੀ ਦਾ ਜ਼ਬਰਦਸਤ ਡਾਂਸ ਜਿੱਤ ਲਵੇਗਾ ਦਿਲ

in #punjab2 years ago

ਸਾਉਥ ਸੁਪਰਸਟਾਰ ਅੱਲੂ ਅਰਜੁਨ (Allu Arjun) ਅਤੇ ਰਸ਼ਮਿਕਾ ਮੰਡਾਨਾ ਸਟਾਰਰ ਪੁਸ਼ਪਾ: ਦ ਰਾਈਜ਼ (Pushpa: The Rise) ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਫਿਲਮ ਨੂੰ ਨਾ ਸਿਰਫ ਸਾਉਥ ਸਗੋਂ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਗਿਆ। ਇਹ ਫਿਲਮ 17 ਦਸੰਬਰ ਸਾਲ 2021 ਵਿੱਚ ਰਿਲੀਜ਼ ਹੋਈ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫਿਲਮ ਦੇ ਗੀਤ ਹੁਣ ਤੱਕ ਸੁਣੇ ਜਾ ਰਹੇ ਹਨ। ਇਸ ਵਿਚਕਾਰ ਹੀ ਇੱਕ ਬੱਚੀ ਦਾ ਜ਼ਬਰਦਸਤ ਡਾਂਸ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਨੂੰ ਨਾ ਸਿਰਫ ਲੋਕ ਸਗੋਂ ਸਾਉਥ ਸਟਾਰ ਰਸ਼ਮੀਕਾ ਮੰਡਾਨਾ (Rashmika Mandanna) ਵੱਲੋਂ ਵੀ ਪਸੰਦ ਕੀਤਾ ਗਿਆ ਹੈ। ਤੁਸੀ ਵੀ ਦੇਖੋ ਇਹ ਵੀਡੀਓਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਸਕੂਲੀ ਡਰੈੱਸ ਵਿੱਚ ਬੱਚੀ ਗੀਤ ਸਾਮੀ-ਸਾਮੀ 'ਤੇ ਖੁਸ਼ੀ ਨਾਲ ਨੱਚਦੇ ਹੋਏ ਨਜ਼ਰ ਆ ਰਹੀ ਹੈ। ਜਿਸਦੇ ਨਾਲ ਹੋਰ ਵੀ ਕਈ ਸਕੂਲੀ ਬੱਚੇ ਦਿਖਾਈ ਦੇ ਰਹੇ ਹਨ। ਪੁਸ਼ਪਾ ਦਾ ਸਾਮੀ-ਸਾਮੀ ਗੀਤ ('Saami Saami' Song) ਬੈਕਗ੍ਰਾਊਂਡ 'ਚ ਚੱਲ ਰਿਹਾ ਹੈ ਅਤੇ ਸਕੂਲੀ ਡਰੈੱਸ 'ਚ ਬੱਚੇ ਆਪਣੇ-ਆਪਣੇ ਅੰਦਾਜ਼ 'ਚ ਡਾਂਸ ਕਰ ਰਹੇ ਹਨ, ਪਰ ਇਨ੍ਹਾਂ 'ਚੋਂ ਇਕ ਬੱਚੀ ਗੀਤ ਦੇ ਬਰਾਬਰ ਸਟੈਪ ਕਰ ਰਹੀ ਹੈ। ਕੁੜੀ ਦਾ ਡਾਂਸ ਇੰਨਾ ਜ਼ਬਰਦਸਤ ਹੈ ਕਿ ਇੱਕ ਵਾਰ ਇਸ ਵੀਡੀਓ ਨੂੰ ਦੇਖ ਕੇ ਯਕੀਨਨ ਤੁਹਾਡਾ ਦਿਮਾਗ ਨਹੀਂ ਭਰੇਗਾ। ਲੋਕ ਇਸ ਛੋਟੀ ਸ਼੍ਰੀਵੱਲੀ ਦੀ ਪਰਫਾਰਮੈਂਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਵੀਡੀਓ ਦਾ ਆਨੰਦ ਲੈ ਰਹੇ ਹਨ।rashmika-mandanna-1076783-28-12-2016-12-20-39.avif...