ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ-ਹਰਸ਼ਲ ਦੀ ਹੋਈ ਵਾਪਸੀ

in #punjab2 years ago

ਨਵੀਂ ਦਿੱਲੀ: ਟੀਮ ਇੰਡੀਆ (Team India) ਟੀ-20 ਵਿਸ਼ਵ ਕੱਪ ਲਈ ਤਿਆਰ ਹੈ। ਬੀਸੀਸੀਆਈ(BCCI) ਨੇ ਟੀ-20 ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ(Rohit Sharma) ਨੂੰ ਕਮਾਨ ਸੌਂਪੀ ਗਈ ਹੈ। ਦੂਜੇ ਪਾਸੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਵਾਪਸੀ ਹੋਈ ਹੈ। ਦੋਵੇਂ ਤੇਜ਼ ਗੇਂਦਬਾਜ਼ ਸੱਟ ਕਾਰਨ ਟੀ-20 ਏਸ਼ੀਆ ਕੱਪ 'ਚ ਨਹੀਂ ਖੇਡ ਸਕੇ ਸਨ। ਮੁਹੰਮਦ ਸ਼ਮੀ(Mohammed Shami) ਨੂੰ ਇਸ ਵਾਰ ਮੌਕਾ ਨਹੀਂ ਮਿਲਿਆ ਹੈ।

ਸ਼ਮੀ ਨੇ IPL 2022 'ਚ ਚੈਂਪੀਅਨ ਟੀਮ ਗੁਜਰਾਤ ਟਾਈਟਨਸ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਵਿਸ਼ਵ ਕੱਪ ਆਸਟਰੇਲੀਆ ਵਿੱਚ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਣਾ ਹੈ। ਭਾਰਤ ਨੇ 2007 ਤੋਂ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ। ਇਸ ਦੇ ਨਾਲ ਹੀ ਟੀਮ 2013 ਤੋਂ ਬਾਅਦ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ ਹੈ।ਬੀਸੀਸੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸ਼ਮੀ, ਰਵੀ ਬਿਸ਼ਨੋਈ, ਸ਼੍ਰੇਅਸ ਅਈਅਰ ਅਤੇ ਦੀਪਕ ਚਾਹਰ ਨੂੰ ਸਟੈਂਡ ਬਾਈ ਵਜੋਂ ਸ਼ਾਮਲ ਕੀਤਾ ਗਿਆ ਹੈ। ਯਾਨੀ ਕੋਈ ਖਿਡਾਰੀ ਜ਼ਖਮੀ ਹੋਣ 'ਤੇ ਹੀ ਉਨ੍ਹਾਂ ਨੂੰ ਮੌਕਾ ਮਿਲੇਗਾ। ਟੀਮ ਇੰਡੀਆ ਨੇ ਹਾਲ ਹੀ 'ਚ ਏਸ਼ੀਆ ਕੱਪ 'ਚ ਐਂਟਰੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਗਰੁੱਪ ਰਾਊਂਡ ਵਿੱਚ ਟੀਮ ਨੇ ਪਾਕਿਸਤਾਨ ਅਤੇ ਹਾਂਗਕਾਂਗ ਨੂੰ ਹਰਾਇਆ।