ਪਾਵਰਕਾਮ ਦੀ ਲਾਪਰਵਾਹੀ ਤੇ ਲੋਕਾਂ 'ਚ ਜਾਗਰੂਕਤਾ ਦੀ ਘਾਟ ਨੇ ਵਧਾਈ ਪਰੇਸ਼ਾਨੀ, ਫਾਲਟ ਪੈਣ 'ਤੇ ਜਾਂਦੀ ਹੈ ਬੱਤੀ

in #punjab2 years ago

Screenshot_20220523-222251_Chrome.jpg

ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਗਈ ਹੈ। ਮੰਗ ਵਧਣ ਦਾ ਕਾਰਨ ਜ਼ਿਆਦਾ ਲੋਡ ਦੱਸਿਆ ਜਾ ਰਿਹਾ ਹੈ। ਲੋਡ ਵਧਣ ਦਾ ਕਾਰਨ ਖਪਤਕਾਰਾਂ ਤੇ ਪਾਵਰਕਾਮ ਦੀ ਲਾਪਰਵਾਹੀ ਹੈ। ਖਪਤਕਾਰ ਘਰ ਦਾ ਲੋਡ ਵਧਾਉਣ ’ਤੇ ਪਾਵਰਕਾਮ ਨੂੰ ਸੂਚਿਤ ਨਹੀਂ ਕਰਦਾ। ਪਾਵਰਕਾਮ ਖਪਤਕਾਰ ਦੇ ਘਰਾਂ ਦਾ ਲੋਡ ਚੈਕ ਨਹੀਂ ਕਰਦਾ। ਜਿਸ ਦੀ ਵਜ੍ਹਾ ਨਾਲ ਲੋਡ ਵਧ ਰਿਹਾ ਹੈ। ਲੋਡ ਵਧਣ ਨਾਲ ਬਿਜਲੀ ਦੀ ਜ਼ਿਆਦਾ ਖਪਤ ਵਧ ਰਹੀ ਹੈ। ਖਪਤ ਵਧਣ ਨਾਲ ਬਿਜਲੀ ਮੰਗ ਵਧ ਰਹੀ ਹੈ। ਮੰਗ ਵਧਣ ਨਾਲ ਬਿਜਲੀ ਦਾ ਸੰਕਟ ਪੈਦਾ ਹੋ ਰਿਹਾ ਹੈ। ਜਿਸ ਕਾਰਨ ਪਾਵਰਕਾਮ ਨੇ ਹਫ਼ਤੇ ’ਚ ਇਕ ਵਾਰ ਸਨਅਤ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਮੌਜੂਦਾ ਸਥਿਤੀ ’ਚ ਪਾਵਰਕਾਮ ਮੁਤਾਬਕ ਨਾਰਥ ਜ਼ੋਨ ’ਚ ਘਰਾਂ ਤੇ ਦੁਕਾਨਾਂ ’ਚ 22 ਫ਼ੀਸਦੀ, ਖੇਤੀ ਮੋਟਰਾਂ ’ਚ 7 ਫ਼ੀਸਦੀ ਲੋਡ ਦਾ ਇਜ਼ਾਫ਼ਾ ਹੋਇਆ ਹੈ।

ਖਪਤਕਾਰ ਨੇ ਪਾਵਰਕਾਮ ਤੋਂ ਇਕ ਕਿਲੋਵਾਟ ਦਾ ਲੋਡ ਸੈਕਸ਼ਨ ਕਰਵਾਇਆ ਹੁੰਦਾ ਹੈ। ਜਦੋਂਕਿ ਘਰਾਂ ਤੋਂ ਜ਼ਿਆਦਾ ਬਿਜਲੀ ਉਪਕਰਨ ਲਾ ਕੇ ਲੋਡ ਤਿੰਨ ਕਿਲੋਵਾਟ ਤਕ ਪਹੁੰਚ ਜਾਂਦਾ ਹੈ। ਘਰ ਦੇ ਵਧੇ ਹੋਏ ਲੋਡ ਦੇ ਬਾਰੇ ’ਚ ਖਪਤਕਾਰ ਪਾਵਰਕਾਮ ਨੂੰ ਸੂਚਿਤ ਨਹੀਂ ਕਰਦਾ ਹੈ। ਪਾਵਰਕਾਮ ਦਾ ਤਰਕ ਹੈ ਕਿ ਸਟਾਫ ਦੀ ਕਮੀ ਕਾਰਨ ਹਰੇਕ ਘਰ ਦਾ ਲੋਡ ਚੈਕ ਕਰਨਾ ਮੁਸ਼ਕਲ ਹੈ। ਸਾਲ 2020 ਤੇ 2021 ’ਚ ਕੋਰੋਨਾ ਕਾਲ ’ਚ ਬਿਜਲੀ ਲੋਡ ਘੱਟ ਹੋਇਆ ਸੀ। ਇੰਡਸਟਰੀ ਤੇ ਹੋਰ ਦੁਕਾਨਾਂ ਬੰਦ ਹੋਈ ਦੀ ਵਜ੍ਹਾ ਨਾਲ ਲੋਡ ਘੱਠ ਹੋ ਗਿਆ ਸੀ। ਸਾਲ 2022 ’ਚ ਘਰ, ਦੁਕਾਨਾਂ, ਇੰਡਸਟਰੀ ਤੇ ਖੇਤੀ ’ਚ ਬਿਜਲੀ ਦਾ ਲੋਡ ਵਧਿਆ ਹੈ। ਸਾਲ 2021 ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਇਸ ਸਾਲ ਕਿ 1000 ਮੈਗਾਵਾਟ ਬਿਜਲੀ ਦੀ ਖਪਤ ਜ਼ਿਆਦਾ ਹੈ।

ਅਪ੍ਰੈਲ ਮਹੀਨੇ ਦੀ ਗੱਲ ਕਰੀਏ ਤਾਂ ਇਨਫੋਰਸਮੈਂਟ ਵਿੰਗ ਨੇ ਨਾਰਥ ਜ਼ੋਨ ਦੇ 120 ਤੋਂ ਜ਼ਿਆਦਾ ਬਿਜਲੀ ਕੁਨੈਕਸ਼ਨ ਚੈਕ ਕੀਤੇ ਸਨ। ਜਿਸ ’ਚ 50 ਤੋਂ ਜ਼ਿਆਦਾ ਖਪਤਕਾਰ ਅਜਿਹੇ ਸਨ ਜਿਨ੍ਹਾਂ ਨੇ ਘਰ ਦਾ ਲੋਡ ਵਧਾਇਆ ਹੋਇਆ ਸੀ। ਵਿੰਗ ਨੇ ਇਨ੍ਹਾਂ ਖਪਤਕਾਰਾਂ ’ਤੇ 2.50 ਲੱਖ ਰੁਪਏ ਦਾ ਜੁਰਮਾਨਾ ਲਾਇਆ।

ਕੋਰੋਨਾ ਕਾਲ ’ਚ ਘਟਿਆ ਸੀ ਬਿਜਲੀ ਲੋਡ
-ਸਾਲ 2019 ’ਚ ਲੋਡ ਦਾ ਮੰਗ 2900 ਮੈਗਾਵਾਟ

-ਸਾਲ 2020 ’ਚ ਕੋਰੋਨਾ ਕਾਲ ’ਚ 2100 ਮੈਗਾਵਾਟ

ਕਾਰ 'ਚੋਂ ਅੌਰਤ ਕੋਲੋਂ ਸੋਨੇ ਦੀ ਚੇਨ ਖੋਹੀ
-ਸਾਲ 2021 ’ਤ ਕੋਰੋਨਾ ਦੇ ਚਲਦੇ 2700 ਮੈਗਾਵਾਟ

-ਸਾਲ 2022 ਮਈ ’ਚ ਮੈਗਾਵਾਟ ਤਕ ਮੰਗ ਪਹੁੰਚ ਗਈ ਹੈ।

ਇਲਾਕਿਆਂ ’ਚ ਵੱਖ-ਵੱਖ ਕੇਵੀਏ ਦੇ ਟਰਾਂਸਫਾਰਮਰ, ਜਿਨ੍ਹਾਂ ਨੂੰ ਡੀ-ਲੋਡ ਕੀਤਾ ਜਾ ਰਿਹੈ
ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਜਲੰਧਰ ਸਰਕਲ ’ਚ 500 ਕੇਵੀਏ, 300 ਕੇਵੀਏ, 200 ਕੇਵੀਏ, ਦੇ ਟਰਾਂਸਫਾਰਮਰ ਲੱਗੇ ਹੋਏ ਹਨ। ਸਰਕਲ ’ਚ 500 ਟਰਾਂਸਫਾਰਮਰ ਲੱਗੇ ਹੋਏ ਹਨ।

ਟਰਾਂਸਫਰ , ਕੁਨੈਕਸ਼ਨ ਜਾਰੀ
-500 ਕੇਵੀਏ- 500 ਤੋਂ 550 ਕੁਨੈਕਸ਼ਨ

-300 ਕੇਵੀਏ, 300 ਤੋਂ 350 ਕੁਨੈਕਸ਼ਨ

-200 ਕੇਵੀਏ, 200 ਤੋਂ 250 ਕੁਨੈਕਸ਼ਨ

-100 ਕੇਵੀਏ, 100 ਤੋਂ 125 ਕੁਨੈਕਸ਼ਨ

ਕਿਵੇ ਪੈਂਦਾ ਹੈ ਟਰਾਂਸਫਾਰਮਰ ’ਚ ਫਾਲਟ
ਕਿਸੇ ਇਲਾਕੇ ’ਚ 200 ਕੇਵੀਏ ਦਾ ਟਰਾਂਸਫਾਰਮਰ ਲੱਗਾ ਹੋਇਆ ਹੈ. ਘਰਾਂ ’ਚ ਜ਼ਿਆਦਾ ਉਪਕਰਨ ਲੱਗੇ ਹੋਣ ਦੀ ਵਜ੍ਹਾ ਨਾਲ ਲੋਡ ਟਰਾਂਸਫਾਰਮਰ ’ਤੇ 100 ਕੇਵੀਏ ਵਾਧੂ ਲੋਡ ਵੱਧ ਜਾਂਦਾ ਹੈ। ਲੋਡ ਵਧਣ ਨਾਲ ਹੀ ਕਰੰਟ ਵੀ ਵਧ ਜਾਂਦਾ ਹੈ। ਕਰੰਟ ਵਧਣ ਦੇ ਨਾਲ ਹੀ ਤਾਰ੍ਹਾਂ ਸਡ਼ ਜਾਂਦੀਆਂਹਨ। ਕਈ ਵਾਰ ਟਰਾਂਸਫਰਮਰ ’ਚ ਅੱਗ ਜਾਂਦੀ ਹੈ।

ਹਰੇਕ ਘਰਾਂ ਦੇ ਲੋਡ ਚੈਕ ਕਰਨਾ ਨਾਮੁਮਕਿਨ
ਪਾਵਰਕਾਮ ਦਾ ਕਹਿਣਾ ਹੈ ਕਿ ਵੀਹ ਫ਼ੀਸਦੀ ਹੀ ਸਟਾਫ ਕੰਮ ਕਰਦਾ ਹੈ । ਸਟਾਫ ਨੇ ਮੁਰੰਮਤ ਦਾ ਕੰਮ, ਡਿਫਾਲਟਿੰਗ ਅਮਾਊਂਟ ਰਿਕਵਰੀ, ਬਿਜਲੀ ਕੁਨੈਕਸ਼ਨ ਕੱਟਣ, ਬਿਜਲੀ ਚੋਰੀ ਰੋਕਣੀ ਸਬੰਧਿਤ ਕੰਮਾਂ ਦਾ ਦਾਰੋਮਦਾਰ ਇਨ੍ਹਾਂ ਦੇ ਮੋਢਿਆਂ ’ਤੇ ਹੀ ਹੈ। ਹਰੇਕ ਘਰ ਦਾ ਲੋਡ ਚੈਕ ਕਰਨਾ ਮੁਸ਼ਕਲ ਹੈ। ਕਈ ਵਾਰ ਟਰਾਂਸਫਾਰਮਰ ਦਾ ਲੋਡ ਚੈਕ ਕਰਦੇ ਹਾਂ ਵਧਿਆ ਹੁੰਦਾ ਹੈ ਤਾਂ ਉਕਤ ਇਲਾਕੇ ਦੇ ਘਰਾਂ ਦਾ ਲੋਡ ਚੈਕ ਕਰਵਾਇਆ ਜਾਂਦਾ ਹੈ। ਜ਼ਿਆਦਾ ਲੋਡ ਚਲਾਉਣ ਵਾਲੇ ਖਪਤਕਾਰਾਂ ਨੂੰ ਜੁਰਮਾਨਾ ਕਰਵਾਇਆ ਜਾਂਦਾ ਹੈ। ਪਾਵਰਕਾਮ ਸਮੇਂ-ਸਮੇਂ ’ਤੇ ਖਪਤਕਾਰਾਂ ਨੂੰ ਘਰਾਂ ਤੇ ਦੁਕਾਨਾਂ ਦੇ ਵਧੇ ਹੋਏ ਲੋਡ ਦੇ ਬਾਰੇ ’ਚ ਵਿਭਾਗ ਨੂੰ ਸੂਚਿਤ ਕਰਨ ਲਈ ਕਹਿੰਦੇ ਹਨ।
ਬਿਜਲੀ ਬੱਚਤ ਲਈ ਜਾਗਰੂਕ ਕਰ ਰਿਹੈ ਪਾਵਰਕਾਮ
ਬਿਜਲੀ ਬੱਚਤ ਲਈ ਪਾਵਰਕਾਮ ਖਪਤਕਾਰਾਂ ਨੂੰ ਜਾਗਰੂਕ ਕਰ ਰਿਹਾ ਹੈ। ਘਰ ਦੇ ਬਿਜਲੀ ਉਪਕਰਨ ਬਿਨਾਂ ਵਜ੍ਹਾ ਨਾ ਬਾਲੋ, ਜਿੰਨੀ ਜ਼ਰੂਰਤ ਹੈ ਉਨੇ ਹੀ ਬਾਲ਼ੇ ਜਾਣ। 24 ਘੰਟੇ ਏਸੀ ਨਾ ਚੱਲਣ ਦਿਓ। ਕੁÎਝ ਸਮੇਂ ਲਈ ਹੀ ਏਸੀ ਚਲਾਓ। ਇਨ੍ਹਾਂ ਜ਼ਰੂਰੀ ਗੱਲਾਂ ਦੀ ਧਿਆਨ ਰੱਖ ਕੇ ਹੀ ਬਿਜਲੀ ਦੀ ਬੱਚਤ ਕਰ ਸਕਦੇ ਹਾਂ।

ਕੁਨੈਕਸ਼ਨ ਦੇਣ ਤੋਂ ਬਾਅਦ ਲੋਡ ਚੈਕ ਨਹੀਂ ਕਰਦੇ ਪਾਵਰਕਰਮੀ
ਪਾਵਰਕਾਮ ਕੁਨੈਕਸ਼ਨ ਜਾਰੀ ਕਰਨ ਤੋਂ ਬਾਅਦ ਖਪਤਕਾਰ ਦੇ ਘਰ ਦਾ ਲੋਡ ਚੈਕ ਕਰਨ ਨਹੀਂ ਜਾਂਦੇ । ਖਪਤਕਾਰ ਨੇ ਕੁਨੈਕਸ਼ਨ ਲੈਂਦੇ ਸਮੇਂ ਇਕ ਕਿਲੋਵਾਟ ਦਾ ਲੋਡ ਸੈਕਸ਼ਨ ਕਰਵਾਇਆ ਹੁੰਦਾ ਹੈ। ਕੁਝ ਸਾਲਾਂ ਬਾਅਦ ਬਿਜਲੀ ਉਪਕਰਨ ਜ਼ਿਆਦਾ ਹੋਣ ਨਾਲ ਘਰ ਦਾ ਲੋਡ ਜ਼ਿਆਦਾ ਚੱਲ ਰਿਹਾ ਹੁੰਦਾ ਹੈ। ਪਾਵਰਕਾਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਕਿ ਖਪਤਕਾਰ ਨੂੰ ਕੁਨੈਕਸ਼ਨ ਜਾਰੀ ਕਰਨ ਤੋਂ ਬਾਅਦ ਘਰਾਂ ਦਾ ਲੋਡ ਦੁਬਾਰਾ ਚੈਕ ਕਰਨ ਨਹੀਂ ਪਹੁੰਚਦੇ।

ਬਿਜਲੀ ਦੀ ਵਧ ਰਹੀ ਹੈ ਮੰਗ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਗਈ ਹੈ। ਜਲੰਧਰ ਸਰਕਲ ’ਚ ਬਿਜਲੀ ਦੀ ਮੰਗ 700 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਕੋਰੋਨਾ ਕਾਲ ’ਚ ਬਿਜਲੀ ਦਾ ਲੋਡ ਘਟ ਹੋਇਆ ਸੀ। ਕਈ ਥਰਮਲ ਪਲਾਂਟ ਨਾ ਚੱਲਣ ਦੀ ਵਜ੍ਹਾ ਨਾਲ ਬਿਜਲੀ ਸੰਕਟ ਪੈਦਾ ਹੋਇਆ ਹੈ।

ਜਲੰਧਰ : ਇਕ ਕਿਲੋਵਾਟ- ਟੁਲੂ ਪੰਪ, ਚਾਰ ਪੱਖੇ, ਵੀਹ ਲਾਈਟਾਂ, ਵੀਹ ਪਲੱਗ
-ਦੋ ਕਿਲੋਵਾਟ-ਟੁਲੂ ਪੰਪ, ਗੀਜਰ, ਸੱਤ ਪੱਖੇ, ਤੀਹ ਲਾਈਟਾਂ, ਤੀਹ ਪਲੱਗ

  • ਤਿੰਨ ਕਿਲੋਵਾਟ-ਦੋ ਏਸੀ, ਵੀਹ ਲਾਈਟਾਂ, ਚਾਰ ਪੱਖੇ, ਗੀਜਰ

ਲੋਡ ਵਧਾਉਣ ਲਈ ਕੀਮਤ
-ਇਕ ਕਿਲੋਵਾਟ ਲੋਡ ਵਧਾਉਣਾ ਹੈ ਤਾਂ 670 ਰੁਪਏ ਤੇ ਸਰਵਿਸ ਚਾਰਜ

-ਦੋ ਕਿਲੋਵਾਟ ਲੋਡ ਵਧਾਉਣਾ ਹੈ ਤਾਂ 1340 ਰੁਪਏ ਤੇ ਸਰਵਿਸ ਚਾਰਜ

-ਤਿੰਨ ਕਿਲੋਵਾਟ ਲੋਡ ਵਧਾਉਣਾ ਹੈ ਤਾਂ 2400 ਰੁਪਏ ਤੇ ਸਰਵਿਸ ਚਾਰਜ