IS ਅੱਤਵਾਦੀ ਤੋਂ ਪੁੱਛਗਿੱਛ ਲਈ ਭਾਰਤੀ ਜਾਂਚ ਟੀਮ ਮਾਸਕੋ ਰਵਾਨਾ

in #punjab2 years ago

ਹਾਲ ਹੀ ਵਿੱਚ ਰੂਸ ਵਿੱਚ ਇੱਕ IS ਅੱਤਵਾਦੀ ਦੇ ਫੜੇ ਜਾਣ ਤੋਂ ਬਾਅਦ ਭਾਰਤੀ ਜਾਂਚ ਟੀਮ ਰੂਸ ਲਈ ਰਵਾਨਾ ਹੋ ਗਈ ਹੈ। ਇਹ ਅੱਤਵਾਦੀ (Terrorist) ਭਾਰਤ 'ਚ ਭਾਜਪਾ (BJP) ਨੇਤਾ ਦੀ ਹੱਤਿਆ ਦੀ ਯੋਜਨਾ ਬਣਾ ਰਿਹਾ ਸੀ। ਦੋ ਦਿਨ ਪਹਿਲਾਂ ਰੂਸ ਨੇ ਭਾਰਤ ਦੇ ਇੱਕ ਖੌਫਨਾਕ ਦੁਸ਼ਮਣ ਨੂੰ ਫੜਨ ਦਾ ਦਾਅਵਾ ਕੀਤਾ ਸੀ। ਇਸਲਾਮਿਕ ਸਟੇਟ ਦਾ ਇਹ ਅੱਤਵਾਦੀ ਭਾਜਪਾ ਦੀ ਮੁਅੱਤਲ ਨੇਤਾ ਨੂਪੁਰ ਸ਼ਰਮਾ (Nupur Sharma) ਨੂੰ ਆਤਮਘਾਤੀ ਹਮਲੇ 'ਚ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਇਹ ਅੱਤਵਾਦੀ ਰੂਸ ਤੋਂ ਭਾਰਤ ਆਉਣ ਵਾਲਾ ਸੀ।
ਸਮਾਚਾਰ ਏਜੰਸੀ ਸਪੁਟਨਿਕ ਮੁਤਾਬਕ ਸੋਮਵਾਰ ਨੂੰ ਰੂਸੀ ਸੰਘੀ ਸੁਰੱਖਿਆ ਸੇਵਾ ਨੇ ਕਿਹਾ ਕਿ ਉਸ ਨੇ ਇਸਲਾਮਿਕ ਸਟੇਟ ਦੇ ਇਕ ਆਤਮਘਾਤੀ ਅੱਤਵਾਦੀ ਨੂੰ ਫੜਿਆ ਹੈ ਜੋ ਭਾਰਤ ਵਿਚ ਅੱਤਵਾਦੀ ਹਮਲੇ ਵਿਚ ਚੋਟੀ ਦੇ ਨੇਤਾਵਾਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਫੜੇ ਗਏ ਅੱਤਵਾਦੀ ਨੂੰ ਆਈਐਸ ਦੇ ਚੋਟੀ ਦੇ ਅੱਤਵਾਦੀਆਂ ਦੁਆਰਾ ਤੁਰਕੀ ਵਿੱਚ ਆਤਮਘਾਤੀ ਦਸਤੇ ਵਜੋਂ ਸਿਖਲਾਈ ਦਿੱਤੀ ਗਈ ਹੈ।