ਪੰਜਾਬੀ ਗਾਇਕ "ਜੀ ਖਾਨ" ਨੇ ਕਿਉਂ ਮੰਗੀ ਲੋਕਾਂ ਤੋਂ ਮਾਫੀ

in #punjab2 years ago

ਪੰਜਾਬੀ ਗਾਇਕ "ਜੀ ਖਾਨ" (G Khan) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਲੋਕਾਂ ਕੋਲੋਂ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਆਖਿਰ ਜੀ ਖਾਨ ਲੋਕਾਂ ਕੋਲੋਂ ਮੁਆਫੀ ਮੰਗਣ ਲਈ ਕਿਉਂ ਮਜ਼ਬੂਰ ਹੋਏ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਦਰਅਸਲ, ਕਲਾਕਾਰ ਵੱਲੋਂ ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਮੁਆਫੀ ਮੰਗੀ ਗਈ ਹੈ। ਇਹ ਮਾਮਲਾ ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਦਾ ਹੈ। ਜਿੱਥੇ ਗਣਪਤੀ ਵਿਸਰਜਨ ਮੌਕੇ ਜੀ ਖਾਨ ਵੱਲੋਂ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਵਰਗੇ ਗੀਤ ਗਾਏ ਗਏ। ਇਸ ਦੌਰਾਨ ਅਦਾਕਾਰ ਅਤੇ ਗਾਇਕ ਨਿੰਜਾ ਨੇ ਜੀ ਖਾਨ ਦਾ ਸਮਰਥਨ ਕਰਦੇ ਹੋਏ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ।

download (3).jpg