ਲਾਲ ਸਿੰਘ ਚੱਢਾ' ਨੇ ਪਹਿਲੇ ਦਿਨ ਕਮਾਈ ਵਿਚ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੂੰ ਪਛਾੜਿਆ

in #punjab2 years ago

ਆਮਿਰ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਲਾਲ ਸਿੰਘ ਚੱਢਾ' ਆਖਿਰਕਾਰ ਰਿਲੀਜ਼ ਹੋ ਗਈ ਹੈ। ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ (Laal Singh Chaddha) ਨੇ ਪਹਿਲੇ ਦਿਨ ਕਮਾਈ ਵਿੱਚ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੂੰ ਪਛਾੜ ਦਿੱਤਾ। ਆਮਿਰ ਦੀ ‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ 12 ਕਰੋੜ ਤੇ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੇ 8.20 ਕਰੋੜ ਰੁਪਏ ਕਮਾਏ ਹਨ।
ਇਹ ਫ਼ਿਲਮ ਲਾਲ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ ਜਿਸ ਨੂੰ ਹਰੇਕ ਗੱਲ ਦੇਰ ਨਾਲ ਸਮਝ ਆਉਂਦੀ ਹੈ ਪਰ ਉਹ ਦਿਆਲੂ ਇਨਸਾਨ ਹੈ। ਲਾਲ ਸਿੰਘ ਆਪਣੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਦਾ ਹੈ, ਜੋ ਭਾਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਮੇਲ ਖਾਂਦੀਆਂ ਹਨ। ਫ਼ਿਲਮ ਵਿੱਚ ਕਰੀਨਾ ਕਪੂਰ ਖਾਨ, ਮੋਨਾ ਸਿੰਘ, ਨਾਗਾ ਚੇਤੰਨਿਆ ਅਤੇ ਮਾਨਵ ਵਿੱਜ ਸਹਿ-ਕਲਾਕਾਰ ਹਨ।ਫਿਲਮ ਦੇ ਰਿਲੀਜ਼ ਹੁੰਦੇ ਹੀ ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਫਿਲਮ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਤਿਉਹਾਰ ਵਾਲੇ ਦਿਨ ਰਿਲੀਜ਼ ਹੋਈ 'ਲਾਲ ਸਿੰਘ ਚੱਢਾ' 'ਤੇ ਕਈ ਮਸ਼ਹੂਰ ਹਸਤੀਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।ਤਾਮਿਲ ਫ਼ਿਲਮ ਜਗਤ ਦੀਆਂ ਵੱਡੀ ਗਿਣਤੀ ਹਸਤੀਆਂ ਨੇ ਨਿਰਦੇਸ਼ਕ ਅਦਵੈਤ ਚੰਦਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਫ਼ਿਲਮ ਬਹੁਤ ਸ਼ਾਨਦਾਰ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਾਮਿਲ ਫ਼ਿਲਮ ਜਗਤ ਦੀਆਂ ਹਸਤੀਆਂ ਲਈ ਫ਼ਿਲਮ ਦਾ ਵਿਸ਼ੇਸ਼ ਦਾ ਸ਼ੋਅ ਰੱਖਿਆ ਗਿਆ ਸੀ, ਜਿਸ ਬਾਰੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਅਤੇ ਅਦਾਕਾਰ ਪਾਰਥੀਬਨ ਨੇ ਕਿਹਾ, ‘ਆਮਿਰ ਖ਼ਾਨ ਬਹੁਤ ਚੰਗੇ ਇਨਸਾਨ ਹਨ। ਭਾਵੇਂ ਅਸੀਂ ਮੁਹੱਬਤ ਦਾ ਪੈਗਾਮ ਦੇਣ ਲਈ ਸੌ ਫਿਲਮਾਂ ਵੀ ਬਣਾ ਲਈਏ ਤਾਂ ਵੀ ਅਸੀਂ ਅਜਿਹੀ ਪ੍ਰਭਾਵਸ਼ਾਲੀ ਫ਼ਿਲਮ ਨਹੀਂ ਬਣਾ ਸਕਦੇ। ਫਿਲਮ ਦੌਰਾਨ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਹਾਡੇ ਹੰਝੂ ਖੁਸ਼ੀ ਦੇ ਹਨ ਜਾਂ ਖੁਸ਼ੀ ਕਰਕੇ ਹੰਝੂ ਵਹਿ ਰਹੇ ਹਨ।899f.jpg