ਪੰਜਾਬ 'ਚ ਪਲਾਂਟ ਲਗਾਉਣ ਦੀ ਕੋਈ ਯੋਜਨਾ ਨਹੀਂ; BMW ਦਾ CM ਮਾਨ ਦੇ ਦਾਅਵੇ ਦੇ ਉਲਟ ਆਇਆ ਬਿਆਨ

in #punjab2 years ago

ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਬੀਐਮਡਬਲਯੂ ਵੱਲੋਂ ਪੰਜਾਬ ਵਿੱਚ ਪਲਾਂਟ ਲਗਾਏ ਜਾਣ ਦੇ ਦਾਅਵਾ ਉਸ ਸਮੇਂ ਖੋਖਲਾ ਹੋ ਗਿਆ, ਜਦੋਂ ਕਾਰ ਕੰਪਨੀ ਦਾ ਇਸ ਸਬੰਧੀ ਇੱਕ ਬਿਆਨ ਸਾਹਮਣੇ ਆਇਆ ਹੈ। ਕਾਰ ਕੰਪਨੀ ਦਾ ਕਹਿਣਾ ਹੈ ਕਿ ਉਸਦਾ ਅਜੇ ਪੰਜਾਬ ਵਿੱਚ ਪਲਾਂਟ ਲਗਾਉਣ ਦਾ ਕੋਈ ਇਰਾਦਾ ਜਾਂ ਯੋਜਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੀਐਮ ਮਾਨ ਇਸ ਸਮੇਂ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਵਧਾਉਣ ਲਈ ਜਰਮਨੀ ਦੇ ਦੌਰੇ 'ਤੇ ਹਨ।ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਪੰਜਾਬ ਵਿੱਚ ਇੱਕ ਨਵਾਂ ਨਿਰਮਾਣ ਪਲਾਂਟ ਲਗਾਉਣ ਜਾ ਰਹੀ ਹੈ।

ਇਸ ਪਲਾਂਟ ਵਿੱਚ ਕੰਪਨੀ ਲਈ ਆਟੋ ਪਾਰਟਸ ਦਾ ਨਿਰਮਾਣ ਕੀਤਾ ਜਾਵੇਗਾ। ਇਹ ਜਾਣਕਾਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।BMW ਨੇ ਫਿਰ ਰਾਜ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਦਿੱਤੀ।

ਉਧਰ, ਬੀਐਮਡਬਲਯੂ ਇੰਡੀਆ ਨੇ ਅੱਜ ਬਿਆਨ ਦਿੰਦਿਆਂ ਮਾਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਕੰਪਨੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਪੁਰਜੇ ਤਿਆਰ ਕਰਨ ਦਾ ਕੋਈ ਵੀ ਪਲਾਂਟ ਲਗਾਉਣ ਦੀ ਯੋਜਨਾ ਨਹੀਂ ਹੈ। ਕੰਪਨੀ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਦੇ ਬਿਆਨ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਵਿਰੋਧੀ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਹਨ।