ਮਲੋਟ ਦੇ ਪਿੰਡ ਭੰਗਚੜੀ 'ਚ ਬਰਸਾਤੀ ਪਾਣੀ ਬਣਿਆ ਜੀਅ ਦਾ ਜੰਜਾਲ

in #punjab2 years ago

ਪੰਜਾਬ ਦੇ ਜ਼ਿਲ੍ਹਾ ਮਲੋਟ ਦੇ ਪਿੰਡ ਭੰਗਚੜੀ ਦੇ ਵਿੱਚ ਬਰਸਾਤੀ ਪਾਣੀ ਰੁਕਣ ਨਾਲ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।15 ਦਿਨ ਪਹਿਲਾਂ ਹੋਏ ਭਾਰੀ ਮੀਂਹ ਕਾਰਨ ਪੂਰੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪ੍ਰਸ਼ਾਸ਼ਨ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਨਾ ਹੋਣ ਤੇ ਪਿੰਡ ਦੇ ਲੋਕ ਪਰੇਸ਼ਾਨ ਹੋ ਚੁੱਕੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਲੀਆਂ ਕੱਚੀਆਂ ਹੋਣ ਕਰ ਇਹ ਉਹ ਪਿਛਲੇ ਕਈ ਸਾਲਾਂ ਤੋਂ ਹਰ ਬਰਸਾਤ ਦੇ ਮੌਸਮ ਵਿੱਚ ਇਸ ਸਮੱਸਿਆ ਤੋਂ ਜੂਝ ਰਹੇ ਹਨ। ਪਿੰਡ ਦੇ ਲੋਕ ਪਰੇਸ਼ਾਨ ਹੋ ਚੁਕੇ ਹਨ ਕਿਉਂਕਿ ਖੇਤ, ਸਕੂਲ , ਗਲੀਆਂ, ਮੰਦਿਰ ਸਭ ਕੀਤੇ ਪਾਣੀ ਹੀ ਪਾਣੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਸਾਸ਼ਨ ਕੀਸੇ ਵੀ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕ ਰਿਹਾ। ਲੋਕਾਂ ਦੀਆਂ ਫ਼ਸਲਾਂ, ਖੇਤ, ਘਰ ਸਭ ਕੁਝ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਹੈ।

Sort:  

https://wortheum.news/@mamtaji#
👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻
Sir/Ma'am please follow me and like my post.