ਲਾਰੈਂਸ ਗੈਂਗ ਨੂੰ ਮੂਸੇਵਾਲਾ ਦੇ ਪਿਤਾ ਦਾ ਠੋਕਵਾਂ ਜਵਾਬ- 'ਮੈਂ ਧਮਕੀ ਤੋਂ ਡਰ ਕੇ ਚੁੱਪ ਬੈਠਣ ਵਾਲਾ ਨਹੀਂ'

in #punjab2 years ago

ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਨੂੰ ਲਾਰੈਂਸ ਬਿਸ਼ਨੋਈ ਗਰੁੱਪ (Lawrence Bishnoi Group) ਦੀ ਧਮਕੀ ਭਰੀ ਮੇਲ ਆਉਣ ਤੋਂ ਬਾਅਦ ਹਰ ਪਾਸੇ ਹੜ੍ਹਕੰਪ ਮੱਚ ਗਿਆ ਹੈ। ਇਸ ਵਾਰ ਗੈਂਗਸਟਰਾਂ ਨੇ ਧਮਕੀਆਂ ਫੇਸਬੁੱਕ ਪੋਸਟ ਰਾਹੀਂ ਨਹੀਂ ਸਗੋਂ ਮੇਲ ਰਾਹੀਂ ਦਿੱਤੀਆਂ ਹਨ। ਲਾਰੈਂਸ ਗੈਂਗ ਦੀ ਧਮਕੀ ਉੱਪਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਠੋਕਵਾਂ ਜਵਾਬ ਦਿੱਤਾ ਹੈ।

ਦੱਸ ਦੇਈਏ ਕਿ ਬਲਕੌਰ ਸਿੰਘ ਨੂੰ ਮਿਲੀ ਮੇਲ ਵਿੱਚ ਲਿਖਿਆ ਗਿਆ ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਨਾਲੋਂ ਵੀ ਮਾੜੀ ਹੋ ਜਾਵੇਗੀ। ਮੇਲ ਵਿੱਚ ਅੱਗੇ ਲਿਖਿਆ ਗਿਆ ਕਿ- ਤੁਹਾਡੇ ਕਾਰਨ ਹੀ ਮਨੂੰ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋਇਆ ਹੈ, ਤੁਹਾਡੀ ਵਾਰ-ਵਾਰ ਸ਼ਿਕਾਇਤ ਕਰਨ ਕਾਰਨ ਇਹ ਸਭ ਹੋਇਆ ਹੈ।