ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਸਿੱਧੇ ਕੈਨੇਡਾ ਨਾਲ ਜੁੜੇ

in #punjab2 years ago

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਕਤਲ ਦੇ ਸਿੱਧੇ ਸਬੰਧ ਕੈਨੇਡਾ ਨਾਲ ਜੁੜੇ ਹਨ। ਇੱਕ ਕੈਨੇਡੀਅਨ ਵਿਅਕਤੀ ਨੇ ਮੂਸੇਵਾਲਾ ਦੇ ਕਤਲ ਲਈ ਦੋ ਸ਼ੂਟਰ ਮੁਹੱਈਆ ਕਰਵਾਏ ਸਨ।

ਇਸ ਵਿਅਕਤੀ ਦੀ ਪਛਾਣ ਲਿਪਿਨ ਨੇਹਰਾ ਵਜੋਂ ਹੋਈ ਹੈ। ਲਿਪਿਨ ਨੇਹਰਾ ਗੈਂਗਸਟਰ ਗੋਲਡ ਬਰਾੜ ਅਤੇ ਲਾਰੈਂਸ ਦਾ ਖਾਸ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ 'ਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰ ਦੀਪਕ ਮੁੰਡੀ ਅਤੇ ਕਸ਼ਿਸ਼ ਕੁਲਦੀਪ ਦਾ ਕੈਨੇਡਾ 'ਚ ਬੈਠੇ ਲਿਪਿਨ ਨਹੇਰਾ ਨੇ ਗੋਲਡੀ ਬਰਾੜ ਨਾਲ ਸੰਪਰਕ ਕੀਤਾ ਸੀ।