ਪੰਜਾਬ ਕਾਂਗਰਸ ਨੇ ਕੀਤੀ 4358 ਕਾਂਸਟੇਬਲਾਂ ਦੇ ਭਰਤੀ, ਸੀਐਮ ਭਗਵੰਤ ਮਾਨ ਵੰਡ ਗਏ ਨਿਯੁਕਤੀ ਪੱਤਰ ?

in #punjab2 years ago

ਚੰਡੀਗੜ੍ਹ: ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਾਂਸਟੇਬਲਾਂ ਦੀਆਂ ਭਰਤੀਆਂ ਕਾਂਗਰਸ ਦੇ ਸਮੇਂ 'ਚ ਹੀ ਕਰ ਦਿੱਤੀਆਂ ਗਈਆਂ ਸਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਤੁਸੀਂ 5 ਮਹੀਨੇ ਜਾਣਬੁੱਝ ਕੇ ਫਾਈਲਾਂ ਨੂੰ ਰੋਕਦੇ ਹੋਏ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਰੰਧਾਵਾ ਨੇ ਕਿਹਾ ਕਿ ਲੱਗਦਾ ਹੈ ਤੁਹਾਨੂੰ ਪਿਛਲੀਆਂ ਸਰਕਾਰਾਂ ਦੇ ਉਪਰਾਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਆਦਤ ਪੈ ਗਈ ਹੈ।download.jpg