ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਮੀਟਿੰਗ, ਇਨ੍ਹਾਂ ਮੰਗਾਂ ਉਤੇ ਬਣੀ ਸਹਿਮਤੀ

in #punjab2 years ago

ਅੱਜ ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਬੈਠਕ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਬਿਨ੍ਹਾਂ MSP ਵਾਲੀਆਂ ਫ਼ਸਲਾਂ ਜਿਸ ਵਿੱਚ ਬਾਸਮਤੀ ਦੀ ਫ਼ਸਲ ਦੀ ਆਨਲਾਈਨ ਅਤੇ ਲਾਇਨ ਮੈਪਿੰਗ ਨਹੀਂ ਕਰਵਾਈ ਜਾਵੇਗੀ।

ਇਸ ਮੌਕੇ ਦੂਸਰਾ ਫ਼ੈਸਲਾ ਇਹ ਹੋਇਆ ਕਿ ਨਰਮੇ ਦੀ ਫ਼ਸਲ 'ਤੇ ਆੜਤੀਆਂ ਦੀ ਆੜਤ ਢਾਈ ਫ਼ੀਸਦੀ ਤੋਂ ਘਟਾ ਕੇ ਇੱਕ ਫੀਸਦੀ ਕੀਤੀ ਗਈ ਸੀ, ਉਸ ਸਬੰਧੀ 9 ਸਤੰਬਰ ਨੂੰ ਕਿਸਾਨ, ਨਰਮਾ ਉਦਯੋਗ ਦੇ ਲੋਕ, ਆੜਤੀਆਂ ਤੇ ਮੰਤਰੀ ਨਾਲ ਬੈਠਕ ਕੀਤੀ ਜਾਵੇਗੀ | ਆੜਤੀਆਂ ਨੇ ਵਾਅਦਾ ਕੀਤਾ ਹੈ ਕਿ ਬੈਠਕ ਤੱਕ ਕਿਸੇ ਕਿਸਮ ਦਾ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ | ਕੇਵਲ 5 ਸਤੰਬਰ ਨੂੰ ਪਹਿਲਾਂ ਉਲੀਕੀ ਗਈ ਰੈਲੀ ਕੀਤੀ ਜਾਵੇਗੀ |