ਨੋਇਡਾ ਵਿਚ ਸੁਸਾਇਟੀ ਦੀ ਚਾਰਦੀਵਾਰੀ ਡਿੱਗੀ, 4 ਮੌਤਾਂ

in #punjab2 years ago

ਨੋਇਡਾ ਦੀ ਇਕ ਸੁਸਾਇਟੀ ਦੀ ਚਾਰਦੀਵਾਰੀ ਡਿੱਗਣ ਕਾਰਨ ਚਾਰ ਮੌਤਾਂ ਹੋ ਗਈਆਂ। ਇਹ ਜਾਣਕਾਰੀ ਮਿਲੀ ਹੈ ਕਿ ਜਲਵਾਯੂ ਵਿਹਾਰ ਸੈਕਟਰ 21 ਦੀ ਸੁਸਾਇਟੀ ਵਿਚ ਇਹ ਹਾਦਸਾ ਹੋਇਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰਦੀਵਾਰੀ ਡਿੱਗਣ ਕਾਰਨ 12 ਜਣੇ ਮਲਬੇ ਹੇਠ ਫਸ ਗਏ ਸਨ। ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ। ਇਸ ਵੇਲੇ ਫਾਇਰ ਵਿਭਾਗ ਤੇ ਹੋਰ ਟੀਮਾਂ ਵੱਲੋਂ ਲੋਕਾਂ ਨੂੰ ਫਸਟ ਏਡ ਦਿਵਾਉਣ ਲਈ ਹਸਪਤਾਲ ਭੇਜਿਆ ਗਿਆ।
ਫਿਲਹਾਲ NDRF ਅਤੇ ਚਾਰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਘਟਨਾ ਨੋਇਡਾ ਦੇ ਸੈਕਟਰ 21 ਸਥਿਤ ਜਲਵਾਯੂ ਵਿਹਾਰ ਦੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਚਾਰਦੀਵਾਰੀ 100 ਮੀਟਰ ਲੰਬੀ ਸੀ।

ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। NDRF, ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਉੱਚ ਅਧਿਕਾਰੀਆਂ ਦੇ ਨਾਲ-ਨਾਲ ਡਾਕਟਰ ਅਤੇ ਐਂਬੂਲੈਂਸ ਵੀ ਮੌਕੇ 'ਤੇ ਮੌਜੂਦ ਹਨ।

ਮਰਨ ਵਾਲਿਆਂ ਦੀ ਪਛਾਣ ਪੱਪੂ, ਪੁਸ਼ਪੇਂਦਰ, ਪੰਨਾ ਲਾਲ ਅਤੇ ਅਮਿਤ ਵਜੋਂ ਹੋਈ ਹੈ।tyfsdb.jpg