ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ

in #punjab2 years ago

ਚੰਡੀਗੜ੍ਹ (ਬਿਊਰੋ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਸ ਨੂੰ ਅਲਰਟ ਕੀਤਾ ਹੈ ਕਿ ਪੰਜਾਬ ਦੀਆਂ ਜੇਲਾਂ ਵਿਚ ਬੰਦ ਕੁੱਝ ਵੱਡੇ ਗੈਂਗਸਟਰਾਂ ਅਤੇ ਅੱਤਵਾਦੀ ਜੇਲ ਤੋਂ ਭੱਜਣ ਦਾ ਪਲਾਨ ਬਣਾ ਰਹੇ ਹਨ। ਗ੍ਰਹਿ ਮੰਤਰਾਲੇ ਵਲੋਂ ਭੇਜੇ ਗਏ ਪੱਤਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਸੰਚਾਲਕ ਅਤੇ ਵਾਂਟਿਡ ਗੈਂਗਸਟਰ-ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਖੁਫੀਆ ਇਨਪੁਟ ਤੋਂ ਬਾਅਦ ਪੰਜਾਬ ਦੀਆਂ ਜੇਲਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਕ ਰਿਪੋਰਟ ਅਨੁਸਾਰ ਵਾਂਟਿਡ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਪਾਕਿਸਤਾਨ ਵਿਚ ਬੈਠ ਕੇ ਪੰਜਾਬ ਦੀਆਂ ਜੇਲਾਂ ਵਿਚ ਬੰਦ ਕੁੱਝ ਵੱਡੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਰਿਹਾਈ ਤੈਅ ਕਰਨ ਲਈ ਪੰਜਾਬ ਵਿਚ ਜੇਲ ਬ੍ਰੇਕ ਦਾ ਪਲਾਨ ਬਣਾਇਆ ਹੈ। ਇਸ ਦੇ ਤਹਿਤ ਪੰਜਾਬ ਦੀ ਬਠਿੰਡਾ ਜੇਲ, ਫਿਰੋਜ਼ਪੁਰ ਜੇਲ, ਅੰਮ੍ਰਿਤਸਰ ਜੇਲ ਜਾਂ ਲੁਧਿਆਣਾ ਜੇਲ ਨੂੰ ਨਿਸ਼ਾਨਾ ਬਣਾਏ ਜਾਣ ਦੀ ਸ਼ੰਕਾ ਜਤਾਈ ਗਈ ਹੈ। ਅਜਿਹੇ ਵਿਚ ਮੰਤਰਾਲਾ ਨੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਨੂੰ ਕਿਹਾ ਹੈ।
2022_6image_11_33_443435921punjabattackalert.jpg

ਪਾਕਿ ’ਚ ਬੈਠਾ ਰਿੰਦਾ ਬਣਾ ਰਿਹਾ ਯੋਜਨਾ
ਪੰਜਾਬ ਪੁਲਸ ਦੇ ਡੀ.ਜੀ.ਪੀ. ਨੂੰ ਐੱਸ.ਆਈ.ਬੀ. (ਐੱਮ.ਐੱਚ.ਏ.) ਦੇ ਸੰਯੁਕਤ ਨਿਰਦੇਸ਼ਕ ਵਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਕ ਭਰੋਸੇਯੋਗ ਇਨਪੁਟ ਅਨੁਸਾਰ, ਪਾਕਿਸਤਾਨ ਸਥਿਤ ਆਪ੍ਰੇਟਿਵ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕੁੱਝ ਪ੍ਰਮੁੱਖ ਲੋਕਾਂ, ਗੈਂਗਸਟਰ ਅਤੇ ਅੱਤਵਾਦੀਆਂ ਦੀ ਰਿਹਾਈ ਯਕੀਨੀ ਕਰਨ ਲਈ ਜੇਲ ਬ੍ਰੇਕ ਯੋਜਨਾ ਦੀ ਕਲਪਨਾ ਕੀਤੀ ਹੈ। ਪੰਜਾਬ ਸਥਿਤ ਆਪਣੇ ਸਾਥੀਆਂ ਦੀ ਸਹਾਇਤਾ ਤੋਂ ਇਲਾਵਾ ਰਿੰਦਾ ਕੁੱਝ ਜੇਹਾਦੀ ਅਨਸਰਾਂ ਨੂੰ ਸ਼ਾਮਲ ਕਰਕੇ ਖਤਰਨਾਕ ਮਨਸੂਬੇ ਨੂੰ ਅੰਜਾਮ ਦੇ ਸਕਦਾ ਹੈ।